Gee 98News

ਸੀਪੀਆਈ (ਐਮਐਲ) ਲਿਬਰੇਸ਼ਨ ਦੀ ਡੈਲੀਗੇਟ ਇਜਲਾਸ ਸੰਬੰਧੀ ਮੀਟਿੰਗ ਹੋਈ

ਬਰਨਾਲਾ,01 ਜੁਲਾਈ (ਨਿਰਮਲ ਸਿੰਘ ਪੰਡੋਰੀ ) :

ਸੀਪੀਆਈ (ਐਮਐਲ) ਲਿਬਰੇਸ਼ਨ ਵੱਲੋਂ ਤਹਿਸੀਲ ਬਰਨਾਲਾ ਦਾ ਡੈਲੀਗੇਟ ਇਜਲਾਸ 9 ਜੁਲਾਈ ਨੂੰ ਪਿੰਡ ਠੀਕਰੀਵਾਲਾ ਵਿੱਚ ਤੇ ਤਪਾ ਤਹਿਸੀਲ ਦਾ 13 ਜੁਲਾਈ ਨੂੰ ਭਦੌੜ ਅਤੇ 23 ਜੁਲਾਈ ਨੂੰ ਜ਼ਿਲ੍ਹਾ ਡੈਲੀਗੇਟ ਇਜਲਾਸ ਬਰਨਾਲਾ ਵਿਖੇ ਤਰਕਸ਼ੀਲ ਭਵਨ ’ਚ ਕੀਤਾ ਜਾਵੇਗਾ। ਪਾਰਟੀ ਦੇ ਬ੍ਰਾਂਚ ਸਕੱਤਰਾਂ ਦੀ ਮੀਟਿੰਗ ਤੋਂ ਬਾਅਦ ਜਾਣਕਾਰੀ ਦਿੰਦਿਆਂ ਲਿਬਰੇਸ਼ਨ ਦੇ ਸੂਬਾਈ ਆਗੂ ਕਾਮਰੇਡ ਗੁਰਪ੍ਰੀਤ ਰੂੜੇਕੇ ਨੇ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਵਿੱਚ ਕਰੀਬ 28 ਪਿੰਡਾਂ ਵਿੱਚ ਪਾਰਟੀ ਬ੍ਰਾਂਚ ਦਾ ਗਠਨ ਕੀਤਾ ਗਿਆ ਤੇ 6 ਲੋਕਲ ਕਮੇਟੀਆ ਚੁਣੀਆਂ ਗਈਆ । ਉਨ੍ਹਾਂ ਦੱਸਿਆ ਪਾਰਟੀ ਦੀ ਕੇਂਦਰੀ ਕਮੇਟੀ ਦੇ ਸੱਦੇ ’ਤੇ ਪੰਜਾਬ ਭਰ ਵਿੱਚ ਪੂਰੇ ਚਾਰ ਮਹੀਨੇ ਪਾਰਟੀ ਮਜਬੂਤ ਕਰੋ ਮੁਹਿੰਮ ਤਹਿਤ ਪਾਰਟੀ ਮੈਂਬਰਸਿਪ ਦਾ ਨਵੀਨੀਕਰਨ ਤੇ ਨਵੀਂ ਮੈਂਬਰਸਿਪ ਭਰਤੀ ਦੀ ਮੁਹਿੰਮ ਚੱਲ ਰਹੀ ਹੈ ਤੇ ਬ੍ਰਾਂਚ ਤੋਂ ਸਟੇਟ ਪੱਧਰ ’ਤੇ ਚੋਣਾਂ ਕੀਤੀਆਂ ਜਾਣਗੀਆਂ । ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਤੇ ਪੰਜਾਬ ਇਕਾਈ ਦੇ ਇੰਚਾਰਜ ਕਾਮਰੇਡ ਪ੍ਰਸ਼ੋਤਮ ਸ਼ਰਮਾ ਤੇ ਸੂਬਾ ਸਕੱਤਰ ਕਾਮਰੇਡ ਰਾਜਵਿੰਦਰ ਰਾਣਾ ਪਹੁੰਚੇ ਸਨ ।

error: Content is protected !!