ਬਰਨਾਲਾ, 01 ਜੁਲਾਈ (ਨਿਰਮਲ ਸਿੰਘ ਪੰਡੋਰੀ) :-
ਬਰਨਾਲਾ-ਲੁਧਿਆਣਾ ਸੜਕ ’ਤੇ ਮਹਿਲ ਕਲਾਂ ਤੋਂ ਰਾਏਕੋਟ ਵਾਲੇ ਪਾਸੇ ਟੋਲ-ਪਲਾਜ਼ਾ ਤੋਂ ਅੱਗੇ ਇੱਕ ਟੂਰਿਸਟ ਬੱਸ ਤੇ ਟਰੱਕ ਵਿਚਕਾਰ ਹੋਏ ਇੱਕ ਭਿਆਨਕ ਸੜਕ ਹਾਦਸੇ ਵਿੱਚ ਬੱਸ ਡਰਾਈਵਰ ਦੀ ਮੌਤ ਹੋਣ ਦੀ ਸੂਚਨਾ ਹੈ ਅਤੇ ਟਰੱਕ ਡਰਾਈਵਰ ਸਮੇਤ ਬੱਸ ਵਿੱਚ ਸਵਾਰ ਸਵਾਰੀਆਂ ਦੇ ਵੀ ਕਾਫੀ ਸੱਟਾਂ ਲੱਗੀਆਂ। ਟਰੱਕ ਡਰਾਈਵਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਰਠੌਰ ਐੱਡ ਜੁਝਾਰ ਟ੍ਰੈਵਲਜ਼ ਦੀ ਬੱਸ ਰਾਜਸਥਾਨ ਤੋਂ ਲੁਧਿਆਣਾ ਜਾ ਰਹੀ ਸੀ ਜਦਕਿ ਟਰੱਕ ਦੂਜੇ ਪਾਸੇ ਤੋਂ ਆ ਰਿਹਾ ਸੀ। ਮਿ੍ਰਤਕ ਬੱਸ ਡਰਾਈਵਰ ਦੀ ਪਹਿਚਾਣ ਗੋਕਲ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਬਲੋਰਡ ਲੜਖਾਨੀ (ਰਾਜਸਥਾਨ) ਵਜੋਂ ਹੋਈ ਹੈ। ਟਰੱਕ ਡਰਾਈਵਰ ਅਸ਼ੋਕ ਕੁਮਾਰ ਪੁੱਤਰ ਭਗਤ ਰਾਮ ਵਾਸੀ ਬਿਲਾਸਪੁਰ (ਹਿਮਾਚਲ) ਦਾ ਰਹਿਣ ਵਾਲਾ ਹੈ। ਥਾਣਾ ਮਹਿਲ ਕਲਾਂ ਦੇ ਸਬ-ਇੰਸਪੈਕਟਰ ਸਤਪਾਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।










