Gee 98News

ਨੌਜਵਾਨਾਂ ’ਚ ਅਗਨੀਵੀਰ ਭਰਤੀ ਸੰਬੰਧੀ ਬੇਮਿਸਾਲ ਉਤਸ਼ਾਹ, ਸਿਆਸੀ ਪਾਰਟੀਆਂ ਦਾ ਵਿਰੋਧ ਤਰਕਹੀਣ : ਇੰਜ: ਸਿੱਧੂ

ਬਰਨਾਲਾ,04 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਦੇਸ਼ ਦੀਆ ਫੌਜਾਂ ਨੂੰ ਆਪਣੇ ਰਾਜਨੀਤਕ ਮੁਫਾਦ ਲਈ ਰਾਜਨੀਤਕ ਪਾਰਟੀਆਂ ਵੱਲੋ ਬਿਨਾਂ ਵਜਾ ਰਾਜਨੀਤੀ ਵਿੱਚ ਨਹੀਂ ਖਿੱਚਣਾ ਚਾਹੀਦਾ ਕਿਉਂਕਿ ਫੌਜਾਂ ਕਿਸੇ ਵੀਂ ਵਿਸ਼ੇਸ਼ ਰਾਜਨੀਤਿਕ ਪਾਰਟੀ ਦੇ ਅਧੀਨ ਨਹੀਂ ਹੁੰਦੀਆਂ ਸਗੋਂ ਸੰਵਿਧਾਨ ਮੁਤਾਬਿਕ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਦੇਸ਼ ਦੀ ਸੁਰੱਖਿਆ ਲਈ ਤਿਆਰ ਰਹਿੰਦੀਆਂ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਸੂਬਾ ਪ੍ਧਾਨ ਸੈਨਿਕ ਵਿੰਗ ਅਤੇ ਸਪੈਸ਼ਲ ਇਨਵਾਇਟੀ ਬੀਜੇਪੀ ਸਟੇਟ ਅੇਗਜੀਕਿਓਟਿਵ ਕਮੇਟੀ ਇੰਜ.ਗੁਰਜਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਅਗਨੀਵੀਰ ਯੋਜਨਾ ਖਿਲਾਫ਼ ਵਿਧਾਨ ਸਭਾ ’ਚ ਮਤਾ ਪਾਸ ਕਰਨਾ ਨਿੰਦਣਯੋਗ ਹੈ, ਕਿਉਂਕਿ ਬੇਰੁਜ਼ਗਾਰੀ ਦੀ ਮਾਰ ਕਾਰਨ ਸੂਬੇ ਦਾ ਨੌਜਵਾਨ ਵਿਦੇਸ਼ਾਂ ਵੱਲ ਰੁੱਖ ਕਰ ਰਿਹਾ ਹੈ । ਇੰਜ: ਸਿੱਧੂ ਨੇ ਕੇਂਦਰ ਸਰਕਾਰ ਦੀ ਫੌਜ ਵਿੱਚ ਭਰਤੀ ਸੰਬੰਧੀ ਇਸ ਯੋਜਨਾ ਬਾਰੇ ਵਿਸਥਾਰ ਨਾਲ ਦੱਸਦੇ ਹੋਏ ਵਿਰੋਧ ਕਰਨ ਵਾਲਿਆਂ ਨੂੰ ਆੜੇ ਹੱਥੀ ਲੈਂਦੇ ਹੋਏ ਕਿਹਾ ਕਿ ਬਿਨਾਂ ਕਿਸੇ ਤਰਕ ਤੋਂ ਸਿਆਸੀ ਹਿੱਤਾਂ ਕਾਰਨ ਇਸ ਯੋਜਨਾ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਭਾਜਪਾ ਵਿਰੋਧੀ ਸਿਆਸੀ ਪਾਰਟੀਆਂ ਦੇਸ਼ ਦੇ ਨੌਜਵਾਨਾਂ ਨੂੰ ਭਾਜਪਾ ਖਿਲਾਫ਼ ਭੜਕਾਉਣ ਲਈ ਅਗਨੀਵੀਰ ਯੋਜਨਾ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀਆਂ ਹਨ, ਜਦਕਿ 17 ਸਾਲ ਦੀ ਉਮਰ ’ਚ ਭਰਤੀ ਹੋ ਕੇ ਨੌਜਵਾਨ ਅਨੁਸਾਸ਼ਨ, ਇਮਾਨਦਾਰੀ,ਦੇਸ਼ ਭਗਤੀ ਸਿੱਖਣਗੇ, ਖੇਡਾਂ ਵੱਲ ਅਕਰਸ਼ਿਤ ਹੋਣਗੇ, ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣਗੇ ਅਤੇ ਕੁਝ ਆਰਥਿਕ ਤੌਰ ’ਤੇ ਵੀ ਆਜ਼ਾਦੀ ਮਹਿਸੂਸ ਕਰਨਗੇ ਅਤੇ ਇਨਾਂ ਅਗਨੀਵੀਰਾਂ ਲਈ ਸੇਵਾ ਮੁਕਤੀ ਤੋਂ ਬਾਅਦ ਵੀ ਵੱਖ-ਵੱਖ ਖੇਤਰਾਂ ’ਚ ਨੌਕਰੀ ਦੇ ਮੌਕੇ ਖੁੱਲੇ ਰਹਿਣਗੇ। ਸਿੱਧੂ ਨੇ ਦਾਅਵਾ ਕੀਤਾ ਕਿ ਕਰੀਬ 2 ਦਿਨਾਂ ਵਿੱਚ ਲੱਖਾਂ ਨੌਜਵਾਨਾਂ ਨੇ ਅਗਨੀਵੀਰ ਭਰਤੀ ਲਈ ਰਜਿਸਟਰੇਸ਼ਨ ਕਰਵਾ ਲਈ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਦੇਸ਼ ਦਾ ਨੌਜਵਾਨ ਅਗਨੀਵੀਰ ਯੋਜਨਾ ਲਈ ਉਤਸਾਹਿਤ ਹੈ। ਇਸ ਮੌਕੇ ਕੈਪਟਨ ਬਲੌਰਾ ਸਿੰਘ ਸੀਨੀਅਰ ਬੀਜੇਪੀ ਆਗੂ ,ਕੈਪਟਨ ਵਿਕਰਮ ਸਿੰਘ, ਲੈਫ. ਭੋਲਾ ਸਿੰਘ ਸਿੱਧੂ, ਫਲਾਇੰਗ ਅਫਸਰ ਗੁਰਦੇਵ ਸਿੰਘ, ਵਾਰੰਟ ਅਫਸਰ ਬਲਵਿੰਦਰ ਢੀਂਡਸਾ, ਸੂਬੇਦਾਰ ਗੁਰਜੰਟ ਸਿੰਘ, ਰੋਹਣ ਸਿੰਗਲਾ, ਸੂਬੇਦਾਰ ਸਰਬਜੀਤ ਸਿੰਘ ਪੰਡੋਰੀ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਰੂਪ ਸਿੰਘ ਮਹਿਤਾ, ਹੌਲਦਾਰ ਬਸੰਤ ਸਿੰਘ, ਗੁਰਮੀਤ ਸਿੰਘ ਧੌਲਾ, ਹੌਲਦਾਰ ਕੁਲਦੀਪ ਸਿੰਘ, ਹੌਲਦਾਰ ਗੁਰਮੇਲ ਸਿੰਘ, ਹੌਲਦਾਰ ਜਗਮੇਲ ਸਿੰਘ, ਹੌਲਦਾਰ ਚਮਕੌਰ ਸਿੰਘ, ਹੌਲਦਾਰ ਰੇਸ਼ਮ ਸਿੰਘ, ਹਰਪਾਲ ਚੀਮਾ, ਗੁਰਦੇਵ ਸਿੰਘ ਮੱਕੜਾ ਆਦਿ ਆਗੂ ਹਾਜ਼ਰ ਸਨ।

error: Content is protected !!