Gee 98News

ਇਸ਼ਕ ਨੇ ਟੱਪੀ ਸਰਹੱਦ : ਪਾਕਿਸਤਾਨੀ ਕੁੜੀ ਵਿਆਹ ਕਰਵਾਉਣ ਲਈ ਜਲੰਧਰ ਪੁੱਜੀ

ਬਰਨਾਲਾ, 08 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਕਹਿੰਦੇ ਨੇ ਕਿ ਇਸ਼ਕ ਜੇਕਰ ਸੱਚਾ ਹੋਵੇ ਤਾਂ ਹੱਦਾਂ ਬੰਨੇ ਟੱਪ ਕੇ ਵੀ ਆਪਣੀ ਮੰਜ਼ਿਲ ’ਤੇ ਪੁੱਜ ਜਾਂਦਾ ਹੈ। ਪਾਕਿਸਤਾਨ ਦੀ ਕੁੜੀ ਸ਼ਮੀਲਾ ਸਰਹੱਦ ਟੱਪ ਕੇ ਆਪਣੀ ਪਸੰਦ ਦੇ ਪੰਜਾਬੀ ਮੁੰਡੇ ਨਾਲ ਵਿਆਹ ਕਰਵਾਉਣ ਲਈ ਜਲੰਧਰ ਪੁੱਜ ਗਈ ਹੈ। ਸੋਸ਼ਲ ਮੀਡੀਆ ਜ਼ਰੀਏ ਦੋਵਾਂ ਦੀ ਦੋਸਤੀ ਹੋਈ, ਦੋਸਤੀ ਪਿਆਰ ਵਿੱਚ ਬਦਲੀ ਅਤੇ ਹੁਣ ਦੋਵੇਂ ਜਣੇ ਵਿਆਹ ਕਰਵਾਉਣ ਲਈ ਤਿਆਰੀਆਂ ਕਰ ਰਹੇ ਹਨ। ਸ਼ਮੀਲਾ ਦੇ ਮਾਤਾ-ਪਿਤਾ ਵੀ ਭਾਰਤ ਆ ਚੁੱਕੇ ਹਨ। ਉਂਝ ਤਾਂ ਭਾਵੇਂ ਭਾਰਤ ਅਤੇ ਪਾਕਿਸਤਾਨ ਵਿਚਕਾਰ ਹਮੇਸ਼ਾਂ 36 ਦਾ ਅੰਕੜਾ ਰਿਹਾ ਹੈ ਪਰ ਦੋਵੇ ਪਾਸੇ ਆਮ ਲੋਕਾਂ ਦੇ ਦਿਲ ਇੱਕ ਦੂਜੇ ਪ੍ਰਤੀ ਮੁਹੱਬਤ ਨਾਲ ਲਬਰੇਜ਼ ਹਨ, ਜੋ ਸ਼ਮੀਲਾ ਦੀ ਪ੍ਰੇਮ ਕਹਾਣੀ ਵਾਂਗ ਕਦੇ-ਕਦੇ ਸਿੱਧ ਹੋ ਜਾਂਦਾ ਹੈ। ਇਹ ਪਹਿਲਾ ਮੌਕਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਭਾਰਤ ਤੇ ਪਾਕਿਸਤਾਨ ਦੇ ਪ੍ਰੇਮੀ ਜੋੜਿਆਂ ਨੇ ਸਰਹੱਦਾਂ ਦੀਆਂ ਔਕੜਾਂ ਨੂੰ ਪਾਰ ਕਰਕੇ ਜੀਵਨ ਸਾਥੀ ਦੀ ਚੋਣ ਕੀਤੀ ਹੈ। ਇਹੋ ਜਿਹੀਆਂ ਪ੍ਰੇਮ ਕਹਾਣੀਆਂ ਮੌਕੇ ਦੀਆਂ ਸਰਕਾਰਾਂ ਨੂੰ ਸਪੱਸ਼ਟ ਸੰਕੇਤ ਵੀ ਹਨ ਕਿ ‘ਵਖ਼ਰੇਵੇਂ’ ਸਿਆਸਤ ਪੱਧਰ ’ਤੇ ਆਪਣੇ ਹਿੱਤਾਂ ਲਈ ਪਾਏ ਗਏ ਹਨ ਜਦਕਿ ਦੋਵੇਂ ਪਾਸੇ ਆਮ ਲੋਕਾਂ ਦੇ ਦਿਲਾਂ ’ਚ ਕੁਝ ਵੀ ਨਹੀਂ ਹੈ।

error: Content is protected !!