Gee 98News

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਪਟਿਆਲਾ ਇਕਾਈ ਦਾ ਕੀਤਾ ਗਠਨ

-ਦੇਵੀਗੜ ਵਿਖੇ ਹੋਈ ਮੀਟਿੰਗ ’ਚ ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ, ਪੀਪੀਏ ਪ੍ਰਧਾਨ ਰਣਧੀਰ ਸਿੰਘ ਅਤੇ ਹੋਰ ਆਗੁਆਂ ਨੇ ਵੀ ਕੀਤੀ ਸ਼ਿਰਕਤ

ਪਟਿਆਲਾ, 09 ਜੁਲਾਈ (ਜੀ98 ਨਿਊਜ਼ ਸਰਵਿਸ):-

ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੀ ਇਕਾਈ ਦੇਵੀਗੜ ਦੀ ਮੀਟਿੰਗ ਹੋਈ ਜਿਸ ਵਿਚ ਆਲ ਇੰਡੀਆ ਫੋਟੋਗ੍ਰਾਫਰਜ਼ ਫੈਡਰੇਸ਼ਨ ਦੇ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਅਤੇ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਵਿਸ਼ੇਸ਼ ਤੌਰ ’ਤੇ ਪਹੰੁਚੇ। ਇਸ ਮੌਕੇ ’ਤੇ ਬੋਲਦਿਆਂ ਆਲ ਇੰਡੀਆ ਪ੍ਰਧਾਨ ਗੁਰਨਾਮ ਸਿੰਘ ਸ਼ੇਰਪੁਰ ਨੇ ਫੋਟੋਗ੍ਰਾਫਰਜ਼ ਨੂੰ ਫੋਟੋਗ੍ਰਾਫ਼ੀ ਦੇ ਊੱਚੇ ਹੋ ਰਹੇ ਮਿਆਰ ਅਤੇ ਫੋਟੋਗ੍ਰਾਫ਼ੀ ਦੀ ਨਵੀਂ ਤਕਨੀਕ ਬਾਰੇ ਵਿਸ਼ੇਸ਼ ਜਾਣਕਾਰੀ ਦਿੱਤੀ ਅਤੇ ਫੋਟੋਗ੍ਰਾਫਰਾਂ ਨੂੰ ਫੋਟੋਗ੍ਰਾਫ਼ੀ ਨੂੰ ਹੋਰ ਵਧੀਆ ਬਣਾਉਣ ਸਬੰਧੀ ਦੇਸੀ ਨੁਕਤਿਆਂ ਨਾਲ ਸਮਝਾਇਆ। ਇਸ ਮੌਕੇ ’ਤੇ ਬੋਲਦਿਆਂ ਪੰੰਜਾਬ ਫੋਟੋਗ੍ਰਾਫਰਜ਼ ਐਸੋ: ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਫੱਗੂਵਾਲਾ ਨੇ ਹਾਜ਼ਰ ਫੋਟੋਗ੍ਰਾਫਰਜ਼ ਨੂੰ ਪੀ ਪੀ ਏ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਐਸੋ: ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਸਬੰਧੀ ਵਿਸ਼ੇਸ਼ ਤੌਰ ’ਤੇ ਦੱਸਿਆ। ਉਨਾਂ ਪੰਜਾਬ ਦੇ ਫੋਟੋਗ੍ਰਾਫਰਜ਼ ਨੂੰ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ ਨਾਲ ਜੁੜਨ ਦਾ ਸੱਦਾ ਵੀ ਦਿੱਤਾ ।

Gee98 Ads

ਇਸ ਮੀਟਿੰਗ ਦੌਰਾਨ ਸ: ਫੱਗੂਵਾਲਾ ਦੇ ਜ਼ਿਲਾ ਪਟਿਆਲਾ ਦੀ ਟੀਮ ਦਾ ਐਲਾਨ ਕਰਦਿਆਂ ਦੇਵੀਗੜ ਹਰਜੀਤ ਗਿਰ ਨੂੰ ਐਸੋ: ਦਾ ਜ਼ਿਲਾ ਪਟਿਆਲਾ ਦਾ ਪ੍ਰਧਾਨ, ਪ੍ਰਨੀਤ ਕੁਮਾਰ ਨਾਭਾ ਨੂੰ ਜ਼ਿਲਾ ਸੈਕਟਰੀ ਅਤੇ ਬਨਾਰਸੀ ਦਾਸ ਅਰਨੋਂ ਨੂੰ ਜ਼ਿਲਾ ਖ਼ਜਾਨਚੀ ਨਿਯੁਕਤ ਕੀਤਾ। ਇਸ ਮੌਕੇ ਇੰਡੀਆ ਡੈਲੀਗੇਟ ਆਰ ਕੇ ਪ੍ਰਦੀਪ ਭਵਾਨੀਗੜ, ਬੀ.ਐਲ. ਯਾਦਵ ਪਟਿਆਲਾ ਮੈਂਬਰ ਪੈਟਰਨ ਕਮੇਟੀ ਪੰਜਾਬ, ਸੂਬਾ ਕੈਸੀਅਰ ਵਰਿੰਦਰ ਗੋਇਲ ਤਪਾ, ਸੂਬਾ ਵਰਕਿੰਗ ਕਮੇਟੀ ਮੈਂਬਰ ਮਿੰਟੂ ਅਨਮੋਲ ਬਰਨਾਲਾ, ਸੁਰਿੰਦਰ ਬਾਂਸਲ ਧੂਰੀ, ਸੁਰਜੀਤ ਸਿੰਘ ਸਿੱਧੂ ਚੀਮਾਂ ਮੰਡੀ, ਜ਼ੋਨ ਪ੍ਰਧਾਨ ਜਸਵੀਰ ਸ਼ਰਮਾ ਰਾਏਸਰ, ਜ਼ੋਨ ਸੈਕਟਰੀ ਸੋਨੀ ਢੀਂਡਸਾ ਧੂਰੀ, ਜ਼ੋਨ ਸੀਨੀਅਰ ਮੀਤ ਪ੍ਰਧਾਨ ਰੂਪ ਸਿੰਘ ਭਵਾਨੀਗੜ, ਜ਼ੋਨ ਮੀਤ ਪ੍ਰਧਾਨ ਚਰਨਜੀਤ ਸਿੰਘ ਰੋਜ਼ੀ ਪਟਿਆਲਾ ਅਤੇ ਜ਼ੋਨ ਜੁਆਇੰਟ ਸੈਕਟਰੀ ਮੋਹਨ ਸਿੰਘ ਨਾਭਾ ਆਦਿ ਹਾਜ਼ਰ ਸਨ। ਦੇਵੀਗੜ ਇਕਾਈ ਦੇ ਪ੍ਰਧਾਨ ਬਖ਼ਸੀਸ਼ ਸਿੰਘ, ਸੈਕਟਰੀ ਹਰਜੀਤ ਗਿਰ , ਕੈਸ਼ੀਅਰ ਖੁਸ਼ਵਿੰਦਰ ਗਿਰ , ਮੀਤ ਪ੍ਰਧਾਨ ਅਮਰਜੀਤ ਸਿੰਘ ਅਤੇ ਹੋਰ ਆਗੂਆਂ ਨੇ ਪੀ ਪੀ ਏ ਟੀਮ ਦਾ ਆਗੂਆਂ ਨੂੰ ਸਨਮਾਨਿਤ ਵੀ ਕੀਤਾ।

error: Content is protected !!