Gee 98News

ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਈ ਕੁੜੀ ਨੇ ਕੀਤੀ ਆਤਮਹੱਤਿਆ

ਮੋਗਾ, 23 ਜੁਲਾਈ (ਜੀ98 ਨਿਊਜ਼ ਸਰਵਿਸ) :

ਜ਼ਿਲ੍ਹੇ ਦੇ ਪਿੰਡ ਖਾਈ ਦੀ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਗਈ ਜਸਪ੍ਰੀਤ ਕੌਰ ਨੇ ਬੀਤੀ ਰਾਤ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਜਸਪ੍ਰੀਤ ਕੌਰ 3 ਕੁ ਸਾਲ ਪਹਿਲਾਂ ਆਈਲੈਟਸ ਕਰਕੇ ਬਰੈਂਪਟਨ ਗਈ ਸੀ ਅਤੇ ਇਸ ਦੌਰਾਨ ਉਸ ਦਾ ਵਿਆਹ ਸੋਹੀਆਂ ਦੇ ਗੁਰਮੀਤ ਸਿੰਘ ਨਾਲ ਹੋਇਆ ਸੀ। ਜਸਪ੍ਰੀਤ ਨੇ ਆਪਣੇ ਪਤੀ ਗੁਰਮੀਤ ਸਿੰਘ ਨੂੰ ਕੈਨੇਡਾ ਬੁਲਾਉਣ ਲਈ 3 ਵਾਰ ਸਪਾਂਸਰ ਭੇਜੀ ਪਰ ਗੁਰਮੀਤ ਨੂੰ ਵੀਜ਼ਾ ਨਾ ਮਿਲ ਸਕਿਆ। ਜਿਸ ਤੋਂ ਬਾਅਦ ਗੁਰਮੀਤ ਸਿੰਘ ਦੇ ਪਰਿਵਾਰਕ ਮੈਂਬਰ ਜਸਪ੍ਰੀਤ ਉੱਪਰ ਦਬਾਅ ਬਣਾ ਰਹੇ ਸਨ। ਜਸਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਸਹੁਰੇ ਪਰਿਵਾਰ ਦੇ ਦਬਾਅ ਕਾਰਨ ਹੀ ਉਸ ਨੇ ਆਤਮਹੱਤਿਆ ਕੀਤੀ। ਕੈਨੇਡਾ ਪੁਲਿਸ ਨੇ ਜਸਪ੍ਰੀਤ ਦੀ ਲਾਸ਼ ਕਬਜ਼ੇ ’ਚ ਲੈ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

error: Content is protected !!