Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਐਨਓਸੀ ਰੂਪੀ ਸੱਪ ਨੇ ਡੰਗਿਆ ਪ੍ਰਾਪਰਟੀ ਖ਼ਰੀਦ/ਵੇਚਣ ਦਾ ਕਾਰੋਬਾਰ, ਲੋਕਾਂ ਵਿੱਚ ਮੱਚੀ ਹਾਹਾਕਾਰ

Nirmal Pandori by Nirmal Pandori
07/29/2022
in ਪੰਜਾਬ, ਬਰਨਾਲਾ ਆਸ-ਪਾਸ
Reading Time: 1 min read
A A
0
ਐਨਓਸੀ ਰੂਪੀ ਸੱਪ ਨੇ ਡੰਗਿਆ ਪ੍ਰਾਪਰਟੀ ਖ਼ਰੀਦ/ਵੇਚਣ ਦਾ ਕਾਰੋਬਾਰ, ਲੋਕਾਂ ਵਿੱਚ ਮੱਚੀ ਹਾਹਾਕਾਰ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

-ਸਰਕਾਰ ਨੇ ਲਗਾ ਰੱਖੀ ਰਜਿਸਟਰੀਆਂ ’ਤੇ ਰੋਕ, ਕਾਰੋਬਾਰੀਆਂ ਵੱਲੋਂ ਸੰਘਰਸ਼ ਦਾ ਐਲਾਨ

ਬਰਨਾਲਾ, 29 ਜੁਲਾਈ (ਨਿਰਮਲ ਸਿੰਘ ਪੰਡੋਰੀ) :-

ਪੰਜਾਬ ਸਰਕਾਰ ਵੱਲੋਂ ਜ਼ਮੀਨਾਂ/ਪਲਾਟਾਂ ਦੀ ਰਜਿਸਟਰੀ ਉੱਪਰ ਪਾਬੰਦੀ ਦੇ ਹੁਕਮ ਪ੍ਰਾਪਰਟੀ ਦੇ ਕਾਰੋਬਾਰ ਨਾਲ ਸਿੱਧੇ ਤੇ ਅਸਿੱਧੇ ਤੌਰ ’ਤੇ ਜੁੜੇ ਵਰਗਾਂ ਲਈ ਜੀਅ ਦਾ ਜੰਜਾਲ ਬਣਦੇ ਜਾ ਰਹੇ ਹਨ । ਜ਼ਿਕਰਯੋਗ ਹੈ ਕਿ ਸਰਕਾਰ ਨੇ ਕਿਸੇ ਵੀ ਤਰਾਂ ਦੀ ਜਾਇਦਾਦ ਵੇਚਣ ਸੰਬੰਧੀ ਐਨਓਸੀ ਦੀ ਸ਼ਰਤ ਲਗਾ ਕੇ ਰਜਿਸਟਰੀਆਂ ਦਾ ਕੰਮ ਰੋਕਿਆ ਹੋਇਆ ਹੈ। ਜੇਕਰ ਕਿਸੇ ਜਾਇਦਾਦ ਦੇ ਮਾਲਕ ਨੇ ਆਪਣੀ ਜ਼ਮੀਨ/ਪਲਾਟ ਵੇਚਣਾ ਹੋਵੇ ਤਾਂ ਉਸ ਨੂੰ ਸੰਬੰਧਿਤ ਅਥਾਰਿਟੀ ਤੋਂ ਐਨਓਸੀ (ਕੋਈ ਇਤਰਾਜ਼ ਨਹੀਂ ) ਸਰਟੀਫਿਕੇਟ ਲੈਣਾ ਪਵੇਗਾ। ਸਰਕਾਰ ਨੇ ਐਨਓਸੀ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਹਨ ਪਰ ਇਸ ਨੂੰ ਪ੍ਰਾਪਤ ਕਰਨ ਦੀ ਪ੍ਰਕਿਰਿਆ ਸੰਬੰਧੀ ਆਮ ਲੋਕ ਭੰਬਲਭੂਸੇ ਵਿੱਚ ਪਏ ਹੋਏ ਹਨ। ਜੇਕਰ ਸ਼ਹਿਰੀ ਖ਼ੇਤਰ ਵਿੱਚ ਪ੍ਰਾਪਰਟੀ ਖ਼ਰੀਦ/ਵੇਚਣ ਦੀ ਗੱਲ ਕੀਤੀ ਜਾਵੇ ਤਾਂ ਲੋਕ ਪੁੱਡਾ ਜਾਂ ਮਿਊਂਸਪਲ ਕਮੇਟੀ ਦੇ ਚੱਕਰਵਿਊਂ ’ਚ ਫਸ ਕੇ ਗੇੜੇ ਲਗਾ ਰਹੇ ਹਨ। ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਕੁਝ ਡੀਲਰਾਂ ਨੇ ਦੱਸਿਆ ਕਿ ਜੇਕਰ ਕਿਸੇ ਆਮ ਵਿਅਕਤੀ ਨੇ ਐਮਰਜੈਂਸੀ ਆਪਣੀ ਘਰੇਲੂ ਲੋੜ ਨੂੰ ਪੂਰਾ ਕਰਨ ਲਈ ਆਪਣਾ ਕੋਈ ਪਲਾਟ/ਜ਼ਮੀਨ ਵੇਚਣੀ ਹੋਵੇ ਤਾਂ ਉਸ ਨੂੰ ਪਹਿਲਾਂ ਕੋਈ ਇਤਰਾਜ਼ ਨਹੀਂ ਦਾ ਸਰਟੀਫਿਕੇਟ ਲੈਣਾ ਪਵੇਗਾ। ਪ੍ਰਾਪਰਟੀ ਡੀਲਰਾਂ ਤੇ ਕੁਝ ਆਮ ਲੋਕਾਂ ਨੇ ਸਰਕਾਰ ਦੀ ਇਸ ਪ੍ਰਕਿਰਿਆ ਉੱਪਰ ਕਿੰਤੂ ਕਰਦੇ ਹੋਏ ਕਿਹਾ ਕਿ ਜੇਕਰ ਕਿਸੇ ਪਲਾਟ ’ਤੇ ਕੋਈ ਲੋਨ ਵਗੈਰਾ ਹੋਵੇ ਤਾਂ ਉਸ ਦੀ ਐਂਟਰੀ ਸੰਬੰਧਿਤ ਪ੍ਰਾਪਰਟੀ ਦੀ ਫ਼ਰਦ ਵਿੱਚ ਦਰਜ ਹੁੰਦੀ ਹੈ , ਭਾਵ ਜੇਕਰ ਕਿਸੇ ਵਿਅਕਤੀ ਨੇ ਕਿਸੇ ਬੈਂਕ ਤੋਂ ਆਪਣੇ ਪਲਾਟ ਦੇ ਨੰਬਰ ਦੇ ਕੇ ਲੋਨ ਲਿਆ ਹੋਵੇ ਤਾਂ ਇਸ ਲੋਨ ਦਾ ਵੇਰਵਾ ਪਲਾਟ ਨਾਲ ਸੰਬੰਧਿਤ ਨੰਬਰਾਂ ਦੀ ਫ਼ਰਦ ਉੱਪਰ ਹੁੰਦਾ ਹੈ। ਅਜਿਹੇ ਪਲਾਟਾਂ ਦੀ ਰਜਿਸਟਰੀ ਸੰਬੰਧਿਤ ਬੈਂਕ ਦਾ ਲੋਨ ਕਲੀਅਰ ਕਰਨ ਤੋਂ ਬਾਅਦ ਹੀ ਹੁੰਦੀ ਹੈ। ਪੇਂਡੂ ਖ਼ੇਤਰ ’ਚ ਐਨਓਸੀ ਦੀ ਪ੍ਰਕਿਰਿਆ ਨੇ ਆਮ ਲੋਕਾਂ ਨੂੰ ਜ਼ਿਆਦਾ ਘੁੰਮਣ ਘੇਰੀਆਂ ਵਿੱਚ ਪਾਇਆ ਹੋਇਆ ਹੈ ਕਿਉਂਕਿ ਬਹੁਤੇ ਪਿੰਡਾਂ ਦੇ ਸਰਪੰਚਾਂ ਤੱਕ ਨੂੰ ਵੀ ਇਸ ਪ੍ਰਕਿਰਿਆ ਦੀ ਜਾਣਕਾਰੀ ਨਹੀਂ ਹੈ।

Gee98 Ads

ਐਨਓਸੀ ਦੀ ਪ੍ਰਕਿਰਿਆ ਨਾਲ ਸੰਬੰਧਿਤ ਹੈਰਾਨੀਜਨਕ ਤੱਥ ਇਹ ਵੀ ਹਨ ਕਿ ਸਰਕਾਰ ਨੇ 1995 ਦੇ ਪੁੱਡਾ ਐਕਟ ਤਹਿਤ ਹਰ ਤਰਾਂ ਦੀ ਪ੍ਰਾਪਰਟੀ ਨੂੰ ਲਿਆ ਹੈ। ਉਂਝ ਤਾਂ ਭਾਵੇਂ ਸਰਕਾਰ ਨੇ ਅਣਅਧਿਕਾਰਤ ਕਾਲੋਨੀਆਂ ਨੂੰ ਨਕੇਲ ਪਾਉਣ ਖ਼ਾਤਰ ਹੀ ਇਹ ਐਨਓਸੀ ਵਾਲੇ ਹੁਕਮ ਜਾਰੀ ਕੀਤੇ ਹਨ ਪ੍ਰੰਤੂ ਇਸ ਦੀ ਮਾਰ ਹੇਠ ਅਧਿਕਾਰਤ ਕਾਲੋਨੀਆਂ ਸਮੇਤ ਆਮ ਜਾਇਦਾਦਾਂ ਦੇ ਮਾਲਕ ਵੀ ਕਵਰ ਕੀਤੇ ਜਾ ਰਹੇ ਹਨ। ਰਜਿਸਟਰੀਆਂ ’ਤੇ ਪਾਬੰਦੀ ਕਾਰਨ ਜਿੱਥੇ ਆਮ ਲੋਕਾਂ ਦਾ ਨੁਕਸਾਨ ਹੋ ਰਿਹਾ ਹੈ ਉੱਥੇ ਦੂਜੇ ਪਾਸੇ ਸਰਕਾਰ ਨੂੰ ਵੀ ਮਾਲ ਵਿਭਾਗ ਤੋਂ ਇਕੱਤਰ ਹੋਣ ਵਾਲਾ ਮਾਲੀਆ ਰੁਕਿਆ ਹੋਇਆ ਹੈ। ਲੋਕਾਂ ਦੀ ਮੰਗ ਹੈ ਕਿ ਪਹਿਲਾਂ ਵਾਂਗ ਮਾਲ ਵਿਭਾਗ ਵੱਲੋਂ ਜਾਰੀ ਕੀਤੀ ਫ਼ਰਦ ਦੇ ਅਨੁਸਾਰ ਹੀ ਜਾਇਦਾਦ ਦੀ ਰਜਿਸਟਰੀ ਕੀਤੀ ਜਾਣੀ ਚਾਹੀਦੀ ਹੈ।

ਸਰਕਾਰ ਦੇ ਇਨਾਂ ਨਾਦਰਸ਼ਾਹੀ ਹੁਕਮਾਂ ਖ਼ਿਲਾਫ਼ ਪੰਜਾਬ ਕਲੋਨਾਈਜ਼ਰ ਐੱਡ ਪ੍ਰਾਪਰਟੀ ਡੀਲਰ ਐਸੋਸੀਏਸ਼ਨ ਨੇ ਪਿਛਲੇ ਦਿਨੀ ਲੁਧਿਆਣਾ ਵਿਖੇ ਇੱਕ ਵੱਡਾ ਇਕੱਠ ਕਰਕੇ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ, ਜਿੱਥੇ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਲਾਂਬਾ ਨੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ ਹੈ। ਬਰਨਾਲਾ ’ਚ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਨਰਿੰਦਰ ਸ਼ਰਮਾ, ਰਾਕੇਸ਼ ਕੁਮਾਰ, ਜਸਮੇਲ ਸਿੰਘ ਡੇਅਰੀਵਾਲਾ ਤੇ ਅਮਨ ਸ਼ਰਮਾ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਕਾਰੋਬਾਰ ਨਾਲ ਜੁੜੇ ਕਲੋਨਾਈਜ਼ਰਾਂ , ਡੀਲਰਾਂ , ਮਿਸਤਰੀਆਂ, ਮਜ਼ਦੂਰਾਂ , ਉਸਾਰੀ ਦੇ ਕੰਮਾਂ ਨਾਲ ਸੰਬੰਧਿਤ ਮੈਟੀਰੀਅਲ ਵੇਚਣ ਵਾਲੇ ਦੁਕਾਨਦਾਰਾਂ ਦੇ ਰੁਜ਼ਗਾਰ ਨੂੰ ਪ੍ਰਭਾਵਿਤ ਕਰਨ ਵਾਲੀ ਇਸ ਪ੍ਰਕਿਰਿਆ ਬਾਰੇ ਗ਼ੌਰ ਕਰੇ।

  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

03/17/2026
Load More
Previous Post

ਐੱਸਐੱਸਡੀ ਕਾਲਜ ਬਰਨਾਲ਼ਾ ਵੱਲੋਂ ਫੀਸਾਂ ’ਚ ਭਾਰੀ ਰਿਆਇਤ

Next Post

ਐਨਓਸੀ ਰੂਪੀ ਸੱਪ ਨੇ ਡੰਗਿਆ ਪ੍ਰਾਪਰਟੀ ਖ਼ਰੀਦ/ਵੇਚਣ ਦਾ ਕਾਰੋਬਾਰ, ਲੋਕਾਂ ਵਿੱਚ ਮੱਚੀ ਹਾਹਾਕਾਰ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

by Nirmal Pandori
03/17/2026
ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ
ਪੰਜਾਬ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

by Nirmal Pandori
03/17/2026
MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ
ਪੰਜਾਬ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

by Nirmal Pandori
03/17/2026
ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ
ਬਰਨਾਲਾ ਆਸ-ਪਾਸ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

by Nirmal Pandori
03/16/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਬਰਨਾਲਾ ਆਸ-ਪਾਸ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

by Nirmal Pandori
03/16/2026
ਪੰਜਾਬ

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

by Nirmal Pandori
03/16/2026
Load More
Next Post
ਐਨਓਸੀ ਰੂਪੀ ਸੱਪ ਨੇ ਡੰਗਿਆ ਪ੍ਰਾਪਰਟੀ ਖ਼ਰੀਦ/ਵੇਚਣ ਦਾ ਕਾਰੋਬਾਰ, ਲੋਕਾਂ ਵਿੱਚ ਮੱਚੀ ਹਾਹਾਕਾਰ

ਐਨਓਸੀ ਰੂਪੀ ਸੱਪ ਨੇ ਡੰਗਿਆ ਪ੍ਰਾਪਰਟੀ ਖ਼ਰੀਦ/ਵੇਚਣ ਦਾ ਕਾਰੋਬਾਰ, ਲੋਕਾਂ ਵਿੱਚ ਮੱਚੀ ਹਾਹਾਕਾਰ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਭਾਰਤੀ ਚੋਣ ਕਮਿਸ਼ਨ ਦੇ ਹੁਕਮ…ਅਗਲੇ ਦੋ ਮਹੀਨੇ ਪੰਜਾਬ ਦੇ 34 IAS ਤੇ IPS ਹੋਣਗੇ ਪੰਜਾਬ ਤੋਂ ਬਾਹਰ

ਸਰਕਾਰੀ ਮੁਲਾਜ਼ਮਾਂ ਲਈ ਮੌਜਾਂ ਹੀ ਮੌਜਾਂ…ਛੁੱਟੀਆਂ ਹੀ ਛੁੱਟੀਆਂ…ਮਾਰਚ ਦੇ ਅਖੀਰ ਵਿੱਚ ਲੰਮਾ ਵੀਕਐਂਡ

MLA ਅਨਮੋਲ ਗਗਨ ਮਾਨ ਦੇ ਪਤੀ ਸੋਹੀ ਨੂੰ ਦੋ ਸਾਲ ਦੀ ਸਜ਼ਾ ਤੇ ਜੁਰਮਾਨਾ

ਪੰਜਾਬ ਦੇ ਸਾਰੇ ਮੁਲਾਜ਼ਮਾਂ ਦੀ ਹੜ੍ਹਤਾਲ…SHO ਖ਼ਿਲਾਫ਼ ਸਖ਼ਤ ਧਰਾਵਾਂ ਤਹਿਤ ਮੁਕੱਦਮਾ ਦਰਜ ਕਰਨ ਦੀ ਮੰਗ

ਡਾਕਟਰ ਅੰਬੇਡਕਰ ਦੇ ਬੁੱਤਾਂ ਸਮੇਤ ਤਿੰਨ ਵੱਡੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ…!

ਬੋਲ ਪੰਡੋਰੀ ਦੇ….ਮੋਗਾ ਰੈਲੀ ‘ਚ ਭਾਜਪਾ ਦੇ ‘ਚਾਣਕੀਆ’ ਦਾ ਭਾਸ਼ਣ.. ਸ਼ਬਦ ਹੋਰ….ਤੇ ਨੀਤੀ ਹੋਰ….!

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend