Gee 98News

ਲੱਖੀ ਕਾਲੋਨੀ ਦੇ ਵਾਸੀਆਂ ਨੇ ਕੀਤਾ ਮੀਤ ਹੇਹਰ ਦਾ ਨਿੱਘਾ ਸਵਾਗਤ

ਬਰਨਾਲਾ, 03 ਅਗਸਤ (ਨਿਰਮਲ ਸਿੰਘ ਪੰਡੋਰੀ) :-

ਸਥਾਨਕ ਵਿਧਾਇਕ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਹਰ ਵੱਲੋਂ ਕਚਹਿਰੀ ਚੌਂਕ ਨੇੜੇ ਲੱਖੀ ਕਾਲੋਨੀ ਵਿੱਚ ਆਪਣਾ ਮੁੱਖ ਦਫ਼ਤਰ ਖੋਲਣ ’ਤੇ ਲੱਖੀ ਕਾਲੋਨੀ ਦੇ ਸੀਨੀਅਰ ਨਾਗਰਿਕਾਂ ਨੇ ਖ਼ੁਸ਼ੀ ਦਾ ਇਜ਼ਹਾਰ ਕੀਤਾ ਹੈ। ਕਾਲੋਨੀ ਵਾਸੀਆਂ ਨੇ ਦਫ਼ਤਰ ਦੇ ਉਦਘਾਟਨ ਉਪਰੰਤ ਕੈਬਨਿਟ ਮੰਤਰੀ ਮੀਤ ਹੇਹਰ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਾਇਰ ਤਰਸੇਮ, ਸ. ਬਲਜੀਤ ਸਿੰਘ,ਐਡਵੋਕੇਟ ਸੁਰਿੰਦਰ ਪਾਲੀ ਨੇ ਕਿਹਾ ਕਿ ਕੈਬਨਿਟ ਮੰਤਰੀ ਦਾ ਲੋਕਾਂ ਦੀ ਪਹੁੰਚ ਵਿੱਚ ਹੋਣਾ ਵੱਡੀ ਗੱਲ ਹੈ ਅਤੇ ਮੁੱਖ ਦਫ਼ਤਰ ਖੁੱਲਣ ਤੋਂ ਬਾਅਦ ਲੋਕਾਂ ਨੂੰ ਇਸ ਦੀ ਸੁਵਿਧਾ ਮਿਲੇਗੀ। ਉਨ੍ਹਾਂ ਕਿਹਾ ਕਿ ਆਮ ਲੋਕਾਂ ਨੂੰ ਬਹੁਤੇ ਦਫ਼ਤਰਾਂ ਬਾਰੇ ਜਾਣਕਾਰੀ ਨਹੀਂ ਹੁੰਦੀ ਇਸ ਲਈ ਸਰਕਾਰ ਵਿੱਚ ਅਹਿਮ ਸਥਾਨ ਰੱਖਣ ਵਾਲੇ ਕੈਬਨਿਟ ਮੰਤਰੀ ਦੇ ਦਫ਼ਤਰ ’ਚ ਅਜਿਹੀਆਂ ਸਹੂਲਤਾਂ ਲੋਕਾਂ ਨੂੰ ਮਿਲਣਗੀਆਂ। ਇਸ ਮੌਕੇ ਅਮਰ ਸਿੰਘ, ਹਰਵੀਰ ਸਿੰਘ ਭੋਤਨਾ, ਸਰਵਨ ਸਿੰਘ, ਅਭਿਸੇਕ ਸਿੰਗਲਾ,ਬਲਜਿੰਦਰ ਸਿੰਘ ਬਾਜਵਾ, ਐਡਵੇਕੇਟ ਸੁਰਿੰਦਰ ਮੋਹਨ ਗੁਪਤਾ, ਮੋਹਿਤ ਗਰਗ ਸਮੇਤ ਆਮ ਆਦਮੀ ਪਾਰਟੀ ਦੇ ਜ਼ਿਲਾ ਪ੍ਰਧਾਨ ਗੁਰਦੀਪ ਸਿੰਘ ਬਾਠ ਅਤੇ ਹੋਰ ਆਗੂ ਵੀ ਹਾਜ਼ਰ ਸਨ।

error: Content is protected !!