Gee 98News

ਮਿਸ ਯੂਨੀਵਰਸ ਹਰਨਾਜ਼ ਸੰਧੂ ਕਾਨੂੰਨੀ ਸਿਕੰਜੇ ’ਚ ਘਿਰੀ

ਚੰਡੀਗੜ, 04 ਅਗਸਤ :

ਮਿਸ ਯੂਨੀਵਰਸ-2021 ਹਰਨਾਜ਼ ਸੰਧੂ ਕਾਨੂੰਨੀ ਮੁਸਕਿਲਾਂ ਵਿੱਚ ਘਿਰ ਗਈ ਹੈ। ਹਰਨਾਜ਼ ਸੰਧੂ ਦੀ ਪਹਿਲੀ ਪੰਜਾਬੀ ਫਿਲਮ ‘‘ਬਾਈ ਜੀ ਕੁੱਟਣਗੇ’’ ਦੀ ਨਿਰਮਾਤਾ ਅਭਿਨੇਤਰੀ ਉਪਾਸਨਾ ਸਿੰਘ ਨੇ ਹਰਨਾਜ਼ ਸੰਧੂ ਦੇ ਖਿਲਾਫ਼ ਅਦਾਲਤ ਦਾ ਰੁਖ ਕੀਤਾ ਹੈ। ਉਪਾਸਨਾ ਸਿੰਘ ਦਾ ਕਹਿਣਾ ਹੈ ਕਿ ਇਕਰਾਰਨਾਮੇ ਮੁਤਾਬਿਕ ਹਰਨਾਜ਼ ਸੰਧੂ ਨਾ ਤਾਂ ਉਸ ਦਾ ਫੋਨ ਚੁੱਕ ਰਹੀ ਹੈ, ਨਾ ਕਿਸੇ ਮੈਸਿਜ ਦਾ ਜਵਾਬ ਦੇ ਰਹੀ ਹੈ ਅਤੇ ਨਾ ਹੀ ਫਿਲਮ ਦੀ ਪ੍ਰਮੋਸ਼ਨ ਟੀਮ ਦੁਆਰਾ ਭੇਜੀ ਕਿਸੇ ਈਮੇਲ ਦਾ ਜਵਾਬ ਦੇ ਰਹੀ ਹੈ। ਉਪਾਸਨਾ ਸਿੰਘ ਨੇ ਕਿਹਾ ਕਿ ਹਰਨਾਜ਼ ਸੰਧੂ ਫਿਲਮ ਦੀ ਪ੍ਰਮੋਸ਼ਨ ਲਈ ਪਹਿਲਾਂ ਬੁੱਕ ਕੀਤੇ ਪ੍ਰੋਗਰਾਮ ਅਨੁਸਾਰ ਨਹੀਂ ਆ ਰਹੀ। ਉਪਾਸਨਾ ਸਿੰਘ ਦੀ ਇਹ ਫਿਲਮ 19 ਅਗਸਤ ਨੂੰ ਰਿਲੀਜ਼ ਹੋ ਰਹੀ ਹੈ। ਗੱਲਬਾਤ ਕਰਨ ਸਮੇਂ ਉਪਾਸਨਾ ਸਿੰਘ ਨੇ ਭਾਵੁਕ ਹੁੰਦੇ ਹੋਏ ਕਿਹਾ ਕਿ ਉਹ ਹਰਨਾਜ਼ ਸੰਧੂ ਨੂੰ ਆਪਣੀ ਧੀ ਵਾਂਗ ਸਮਝਦੀ ਸੀ ਅਤੇ ਉਸ ਨੂੰ ਅਦਾਕਾਰੀ ਦੀ ਸਿਖਲਾਈ ਵੀ ਦਿੱਤੀ ਸੀ।

error: Content is protected !!