Gee 98News

5994 ਈਟੀਟੀ ਅਧਿਆਪਕਾਂ ਦੀ ਭਰਤੀ ਲਈ ਉਮਰ ਦੀ ਉਪਰਲੀ ਸੀਮਾ ‘ਚ ਵਿਸ਼ੇਸ਼ ਛੋਟ

-ਠੇਕੇ ‘ਤੇ ਕੰਮ ਕਰ ਰਹੇ ਅਧਿਆਪਕਾਂ ਨੂੰ ਸਿੱਧੀ ਭਰਤੀ ਲਈ ਅਪਲਾਈ ਕਰਨ ਮੌਕੇ ਮਿਲੇਗਾ ਫ਼ਾਇਦਾ

ਚੰਡੀਗੜ੍ਹ 6 ਅਗਸਤ (Gee98 news)-

ਪੰਜਾਬ ਸਰਕਾਰ ਨੇ ਸਿੱਖਿਆ ਵਿਭਾਗ ਅਧੀਨ ਵੱਖ ਵੱਖ ਸਕੂਲਾਂ ‘ਚ ਪਿਛਲੇ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਸਿੱਖਿਆ ਪ੍ਰੋਵਾਈਡਰਜ/ਐਜੂਕੇਸ਼ਨ ਪ੍ਰੋਵਾਈਡਰਜ਼/ ਐਜੂਕੇਸ਼ਨ ਵਾਲੰਟੀਅਰਜ਼/ ਈਜੀਐਸ/ ਏਆਈਈ ਅਤੇ ਐਸ ਟੀ ਆਰ ਵਲੰਟੀਅਰਜ਼ ਨੂੰ ਸਿੱਖਿਆ ਵਿਭਾਗ ਵਿੱਚ ਈ ਟੀ ਟੀ ਅਧਿਆਪਕਾਂ ਦੀ ਸਿੱਧੀ ਭਰਤੀ ਵਾਸਤੇ ਅਪਲਾਈ ਕਰਨ ਲਈ ਮਿਥੀ ਉਮਰ ਹੱਦ ਵਿਚ ਛੋਟ ਦਿੱਤੀ ਹੈ, ਜੋ ਅਧਿਆਪਕਾਂ ਦੀ ਸਿੱਧੀ ਭਰਤੀ ਲਈ ਤੈਅ ਕੀਤੀ ਉਮਰ ਹੱਦ ਦੀ ਸੀਮਾ ਨੂੰ ਪਾਰ ਚੁੱਕੇ ਹਨ। ਇਹ ਸਿੱਖਿਆ ਵਲੰਟੀਅਰਜ਼ ਪਿਛਲੇ ਕਈ ਸਾਲਾਂ ਤੋਂ ਉਮਰ ਹੱਦ ਵਿਚ ਵਾਧੇ ਦੀ ਮੰਗ ਕਰ ਰਹੇ ਸਨ। ਉਮਰ ਦੀ ਹੱਦ ਪਾਰ ਕਰ ਚੁੱਕੇ ਇਹ ਸਿੱਖਿਆ ਵਲੰਟੀਅਰ ਵੀ ਹੁਣ ਈ ਟੀ ਟੀ ਅਧਿਆਪਕਾਂ ਦੀਆਂ ਅਸਾਮੀਆਂ ਲਈ ਅਪਲਾਈ ਕਰ ਸਕਣਗੇ। ਸਰਕਾਰ ਦੇ ਇਸ ਫ਼ੈਸਲੇ ਦਾ ਲਗਭਗ 12 ਹਜ਼ਾਰ ਵਲੰਟੀਅਰਾਂ ਨੂੰ ਫ਼ਾਇਦਾ ਮਿਲੇਗਾ। ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਨ੍ਹਾਂ ਵਲੰਟੀਅਰਜ਼ ਨੇ ਜਿੰਨੇ ਸਾਲ/ਮਹੀਨੇ ਠੇਕੇ ਦੇ ਆਧਾਰ ‘ਤੇ ਸਿੱਖਿਆ ਵਿਭਾਗ ਵਿੱਚ ਕੰਮ ਕੀਤਾ ਹੈ ਉਨ੍ਹਾਂ ਨੂੰ ਓਨੇ ਹੀ ਸਾਲ/ਮਹੀਨੇ ਦੀ ਉਪਰਲੀ ਉਮਰ ਸੀਮਾ ਵਿਚ ਛੋਟ ਹੋਵੇਗੀ। ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਛੋਟ ਸਿਰਫ ਪ੍ਰਬੰਧਕੀ ਵਿਭਾਗ ਵਿਚ ਭਵਿੱਖ ਵਿਚ ਆਉਣ ਵਾਲੀਆਂ 5994 ਈਟੀਟੀ ਦੀਆਂ ਅਸਾਮੀਆਂ ਦੀ ਭਰਤੀ ਲਈ ਕੇਵਲ ਇੱਕ ਵਾਰ ਮਿਲਣਯੋਗ ਹੋਵੇਗੀ ।

Gee98 Ads
error: Content is protected !!