Gee 98News

ਜੇ ਨੌਕਰੀ ਨਹੀਂ… ਤਾਂ ਮੌਤ ਹੀ ਦੇ ਦੇਵੋ…!

ਬਰਨਾਲਾ 20 ਜੂਨ (ਨਿਰਮਲ ਸਿੰਘ ਪੰਡੋਰੀ)-ਨੌਕਰੀ ਲਈ ਸੰਘਰਸ਼ ਕਰ ਰਹੇ ਇੱਕ ਬੇਰੁਜ਼ਗਾਰ ਅਧਿਆਪਕ ਨੇ ਦੇਸ਼ ਦੇ ਰਾਸ਼ਟਰਪਤੀ ਤੋਂ “ਸਵੈ ਇੱਛਾ ਮੌਤ” ਮੰਗੀ ਹੈ। ਮੁੱਖ ਮੰਤਰੀ ਪੰਜਾਬ ਦੇ ਜੱਦੀ ਸ਼ਹਿਰ ਪਟਿਆਲਾ ਵਿਖੇ ਪਿਛਲੇ 92 ਦਿਨਾਂ ਤੋਂ ਇਕ ਉੱਚੇ ਟਾਵਰ ਉਪਰ ਚੜ੍ਹ ਕੇ ਬੈਠਾ ਅਧਿਆਪਕ ਆਪਣੀ ਸਿਹਤ ਵਿਗੜਨ ਦੇ ਬਾਵਜੂਦ ਵੀ ਰੁਜ਼ਗਾਰ ਪ੍ਰਾਪਤੀ ਲਈ ਸੰਘਰਸ਼ ‘ਤੇ ਡਟਿਆ ਹੋਇਆ ਹੈ। ਗੁਰਦਾਸਪੁਰ ਜ਼ਿਲ੍ਹੇ ਨਾਲ ਸਬੰਧਤ ਬੇਰੁਜ਼ਗਾਰ ਅਧਿਆਪਕ ਸੁਰਿੰਦਰਪਾਲ ਦੀ ਸਿਹਤ ਭਾਵੇਂ ਦਿਨੋਂ ਦਿਨ ਵਿਗੜ ਰਹੀ ਹੈ ਪ੍ਰੰਤੂ ਫਿਰ ਵੀ ਉਸ ਨੇ ਅੱਜ ਟਾਵਰ ਉਪਰ ਹੀ ਮਰਨ ਵਰਤ ਸ਼ੁਰੂ ਕਰਨ ਦੀ ਗੱਲ ਆਖੀ ਹੈ। ਸੁਰਿੰਦਰਪਾਲ ਨੇ ਕਿਹਾ ਕਿ ਉਹ ਉੱਚ ਡਿਗਰੀਆਂ ਪ੍ਰਾਪਤ ਬੇਰੁਜ਼ਗਾਰ ਅਧਿਆਪਕਾਂ ਦੀ ਬੇਕਦਰੀ ਤੋਂ ਨਿਰਾਸ਼ ਹੈ ਉੱਥੇ ਦੂਜੇ ਪਾਸੇ ਸਰਕਾਰ ਵੱਲੋਂ ਵਿਧਾਇਕਾਂ ਦੇ ਪੁੱਤਰਾਂ ਨੂੰ ਦਿੱਤੀਆਂ ਨੌਕਰੀਆਂ ਦੇ ਫ਼ੈਸਲੇ ਨੇ ਵੀ ਉਸ ਨੂੰ ਬਹੁਤ ਨਿਰਾਸ਼ ਕੀਤਾ ਹੈ। ਦੇਸ਼ ਦੇ ਰਾਸ਼ਟਰਪਤੀ ਤੋਂ ਸਵੈ ਇੱਛਾ ਮੌਤ ਦੀ ਗੱਲ ਕਰਦੇ ਹੋਏ ਸੁਰਿੰਦਰਪਾਲ ਨੇ ਭਾਵੁਕ ਲਹਿਜੇ ‘ਚ ਕਿਹਾ “ਜੇਕਰ ਨੌਕਰੀ ਨਹੀਂ ਤਾਂ ਮੌਤ ਹੀ ਦੇ ਦੇਵੋ” ।

error: Content is protected !!