Skip to main content

Gee 98News

ਚੰਡੀਗੜ੍ਹ ‘ਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ ਜ਼ਰੂਰੀ

ਚੰਡੀਗੜ੍ਹ 18 ਅਕਤੂਬਰ (ਜ਼ੀ98 ਨਿਊਜ਼ ਸਰਵਿਸ)-

ਸਟੇਟ ਟਰਾਂਸਪੋਰਟ ਅਥਾਰਟੀ ਨੇ ਵਹੀਕਲਾਂ ਦੀ ਰਜਿਸਟ੍ਰੇਸ਼ਨ ਸਬੰਧੀ ਨਵੇਂ ਨਿਯਮ ਲਾਗੂ ਕਰ ਦਿੱਤੇ ਹਨ । ਚੰਡੀਗਡ਼੍ਹ ‘ਚ ਹੁਣ ਟਰਾਂਸਪੋਰਟ ਦੇ ਸਾਰੇ ਸਾਧਨਾਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ ਅਤੇ ਪੈਨਿਕ ਬਟਨ ਲਗਾਉਣਾ ਜ਼ਰੂਰੀ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਸਟੇਟ ਟਰਾਂਸਪੋਰਟ ਅਥਾਰਟੀ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ। ਐਸਟੀਏ ਇਸ ਸੰਬੰਧੀ ਕੁਝ ਮਹੀਨੇ ਵਹੀਕਲ ਮਾਲਕਾਂ/ਚਾਲਕਾਂ ਨੂੰ ਜਾਗਰੂਕ ਕਰੇਗੀ ਅਤੇ ਉਸ ਤੋਂ ਬਾਅਦ ਸਖਤੀ ਕੀਤੀ ਜਾਵੇਗੀ ਅਤੇ ਚਲਾਨ ਕੱਟੇ ਜਾਣਗੇ । ਹੁਣ ਚੰਡੀਗਡ਼੍ਹ ਵਿੱਚ ਹਰ ਤਰ੍ਹਾਂ ਦੇ ਚਾਰ ਪਹੀਆ ਵਾਹਨਾਂ ਵਿੱਚ ਵਹੀਕਲ ਲੋਕੇਸ਼ਨ ਟ੍ਰੈਕਿੰਗ ਡਿਵਾਈਸ ਅਤੇ ਪੈਨਿਕ ਬਟਨ ਜ਼ਰੂਰੀ ਹੋ ਗਿਆ ਹੈ। ਦੋ ਪਹੀਆ ਵਾਹਨ, ਈ-ਰਿਕਸ਼ਾ ਅਤੇ ਥ੍ਰੀ-ਵ੍ਹੀਲਰਾਂ ਨੂੰ ਇਨ੍ਹਾਂ ਨਿਯਮਾਂ ਤੋਂ ਛੋਟ ਦਿੱਤੀ ਗਈ ਹੈ ।

error: Content is protected !!