Gee 98News

ਹੁਣ ਡਰਾਈਵਰ ’ਤੇ ਨਹੀਂ ਸਗੋਂ ਮਾਲਕ ’ਤੇ ਹੋਵੇਗਾ ਪਰਚਾ

ਚੰਡੀਗੜ੍ਹ, 21 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਪੰਜਾਬ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਵਿੱਚ ਕੁਝ ਵੱਡੇ ਫ਼ੈਸਲੇ ਕੀਤੇ ਹਨ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਗ਼ੈਰਕਾਨੂੰਨੀ ਮਾਇਨਿੰਗ ਸੰਬੰਧੀ ਇੱਕ ਵੱਡਾ ਫ਼ੈਸਲੇ ਕਰਦੇ ਹੋਏ ਮਾਇਨਿੰਗ ਦੌਰਾਨ ਫੜੇ ਗਏ ਵਹੀਕਲ ਦੇ ਡਰਾਈਵਰ ਦੀ ਬਜਾਏ ਉਸ ਦੇ ਮਾਲਕ ਉੱਪਰ ਕਾਰਵਾਈ ਕੀਤੀ ਜਾਵੇਗੀ। ਇੱਕ ਹੋਰ ਵੱਡੇ ਫ਼ੈਸਲੇ ਤਹਿਤ ਸਰਕਾਰ ਨੇ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਅਤੇ ਉਪ ਚੇਅਰਮੈਨ ਦਾ ਅਹੁਦਾ ਖ਼ਤਮ ਕਰ ਦਿੱਤਾ ਹੈ। ਸਰਕਾਰੀ ਨੌਕਰੀਆਂ ਦੀ ਭਰਤੀ ਸੰਬੰਧੀ ਪੰਜਾਬੀ ਭਾਸ਼ਾ ਦਾ ਟੈਸਟ ਪਾਸ ਕਰਨਾ ਜ਼ਰੂਰੀ ਕਰਦੇ ਹੋਏ 50ਫ਼ੀਸਦੀ ਨੰਬਰ ਲਾਜ਼ਮੀ ਕੀਤੇ ਗਏ ਹਨ। ਨੌਕਰੀਆਂ ਸੰੰਬੰਧੀ ਪੰਜਾਬ ਦੇ ਨੌਜਵਾਨਾਂ ਨੂੰ ਪਹਿਲ ਦਿੰਦੇ ਹੋਏ ਭਰਤੀ ਨੇਮਾਂ ’ਚ ਬਦਲਾਅ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਇਲਾਵਾ ਧਾਰਮਕਿ ਗ੍ਰੰਥਾਂ ਨੂੰ ਲੈ ਕੇ ਜਾਣ ਵਾਲੀਆਂ ਗੱਡੀਆਂ ਨੂੰ ਟੈਕਸ ਮੁਕਤ ਕੀਤਾ ਗਿਆ ਹੈ। ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਦੇ ਐਲਾਨ ਸਮੇਤ ਮੁਲਾਜ਼ਮਾਂ ਦੇ ਡੀਏ ’ਚ 6 ਫ਼ੀਸਦੀ ਵਾਧੇ ਦਾ ਫੈਸਲਾ ਕੀਤਾ ਗਿਆ ਹੈ। ਮੁਹਾਲੀ ’ਚ ਨਵੇਂ ਮੈਡੀਕਲ ਕਾਲਜ ਲਈ ਜਗਾ ਨੂੰ ਮਨਜ਼ੂਰੀ ਵੀ ਦਿੱਤੀ ਗਈ ਹੈ।

error: Content is protected !!