Gee 98News

ਟਰਾਈਡੈਂਟ ਵੱਲੋਂ ਮੁਫ਼ਤ ਕੋਰਸਾਂ ਲਈ ਨੌਜਵਾਨਾਂ ਨੂੰ ਅਪਲਾਈ ਕਰਨ ਦਾ ਸੱਦਾ

ਬਰਨਾਲਾ, 27 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਟਰਾਈਡੈਂਟ ਇੰਡਸਟਰੀਜ਼ ਲਿਮਟਿਡ ਵੱਲੋਂ ਦੀਨ ਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਯੋਜਨਾ ਅਧੀਨ ਬੇਰੁਜ਼ਗਾਰ ਨੌਜਵਾਨਾਂ ਨੂੰ ਮੁਫਤ ਕਿੱਤਾਮੁਖੀ ਕੋਰਸ ਕਰਵਾਏ ਜਾ ਰਹੇ ਹਨ। ਇਸ ਤਹਿਤ ਨੌਜਵਾਨਾਂ ਨੂੰ ਤਿੰਨ ਤੋਂ ਚਾਰ ਮਹੀਨੇ ਦੀ ਮੁਫਤ ਰਿਹਾਇਸ਼ੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਇਸ ਤਹਿਤ ਸਿਲਾਈ ਮਸ਼ੀਨ ਆਪਰੇਟਰ, ਚੈੱਕਰ/ਪੈਕਰ, ਰਿੰਗ ਫਰੇਮ ਅਪਰੇਟਰ ਆਦਿ ਕੋਰਸਾਂ ਦੀ ਟਰੇਨਿੰਗ ਦਿੱਤੀ ਜਾਂਦੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਵਧੀਕ ਡਿਪਟੀ ਕਮਿਸ਼ਨਰ ਪਰਮਵੀਰ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ 18 ਤੋਂ 30 ਸਾਲ ਦੇ ਘੱਟੋ-ਘੱਟ 10ਵੀਂ ਪਾਸ ਮੁੰਡੇ ਅਤੇ ਕੁੜੀਆਂ ਟਰੇਨਿੰਗ ਪ੍ਰਾਪਤ ਕਰ ਸਕਦੇ ਹਨ। ਕੋਰਸ ਕਰਨ ਤੋਂ ਬਾਅਦ ਉਮੀਦਵਾਰਾਂ ਨੂੰ ਇੰਡਸਟਰੀ ਵੱਲੋਂ ਨੌਕਰੀ ਦੀ ਪੇਸ਼ਕਸ਼ ਵੀ ਕੀਤੀ ਜਾਵੇਗੀ। ਟਰੇਨਿੰਗ ਦੌਰਾਨ ਉਮੀਦਵਾਰਾਂ ਨੂੰ ਮੁਫਤ ਰਹਿਣ ਅਤੇ ਖਾਣਾ-ਪੀਣਾ ਵੀ ਦਿੱਤਾ ਜਾਵੇਗਾ। ਇਸ ਟ੍ਰੇਨਿੰਗ ਦਾ ਮੁੱਖ ਉਦੇਸ਼ ਬੇਰੁਜ਼ਗਾਰ ਨੌਜਵਾਨਾਂ ਨੂੰ ਸਿਖਲਾਈ ਦੇ ਕੇ ਹੁਨਰਮੰਦ ਤੇ ਆਤਮਨਿਰਭਰ ਬਨਾਉਣਾ ਹੈ। ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 9878997501 ‘ਤੇ ਸੰਪਰਕ ਕਰ ਸਕਦੇ ਹਨ ਅਤੇ ਹਰ ਸੋਮਵਾਰ ਸਵੇਰੇ 9 ਵਜੇ ਟਰਾਈਡੈਂਟ ਇੰਡਸਟਰੀਜ਼ ਲਿਮਟਿਡ ਸੰਘੇੜਾ (ਬਰਨਾਲਾ) ਵਿਖੇ ਸਾਰੇ ਸਰਟੀਫਿਕੇਟਾਂ ਸਮੇਤ ਰਾਬਤਾ ਕਰ ਸਕਦੇ ਹਨ।

error: Content is protected !!