Gee 98News

ਪੰਜਾਬ ਦੇ 16 ਪੁਲਿਸ ਅਧਿਕਾਰੀਆਂ ਨੂੰ ਮਿਲੇਗਾ ਸਪੈਸ਼ਲ ਅਪਰੇਸ਼ਨ ਐਵਾਰਡ

ਚੰਡੀਗੜ, 31 ਅਕਤੂਬਰ (ਨਿਰਮਲ ਸਿੰਘ ਪੰਡੋਰੀ) :

ਕੇਂਦਰੀ ਗ੍ਰਹਿ ਮੰਤਰਾਲੇ ਨੇ ਦੇਸ਼ ਦੇ 63 ਪੁਲਿਸ ਅਧਿਕਾਰੀਆਂ ਨੂੰ ਸਪੈਸ਼ਲ ਅਪਰੇਸ਼ਨ ਐਵਾਰਡ ਨਾਲ ਸਨਮਾਨਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਸੰਬੰਧੀ ਗ੍ਰਹਿ ਮੰਤਰਾਲੇ ਵੱਲੋਂ ਜਾਰੀ ਕੀਤੀ ਸੂਚੀ ਵਿੱਚ ਪੰਜਾਬ ਦੇ ਵੀ 16 ਪੁਲਿਸ ਅਧਿਕਾਰੀ ਸ਼ਾਮਲ ਹਨ। ਗ੍ਰਹਿ ਲੰਤਰਾਲੇ ਵੱਲੋਂ ਪੰਜਾਬ ਦੇ ਡੀਜੀਪੀ ਨੂੰ ਲਿਖੇ ਪੱਤਰ ਅਨੁਸਾਰ ‘‘ਯੂਨੀਅਨ ਹੋਮ ਮਨਿਸਟਰਜ਼ ਸਪੈਸ਼ਲ ਅਪਰੇਸ਼ਨ ਮੈਡਲ-2022’’ ਨਾਲ ਪੰਜਾਬ ਦੇ ਏਡੀਜੀਪੀ ਪ੍ਰਮੋਦ ਬਾਨ ਆਈਪੀਐਸ ਸਮੇਤ 16 ਪੁਲਿਸ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਜਿਨ੍ਹਾਂ ਵਿੱਚ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ, ਗੁਰਮੀਤ ਸਿੰਘ ਚੌਹਾਨ ਆਈਪੀਐਸ, ਸੰਦੀਪ ਗੋਇਲ ਏਆਈਜੀ, ਬਿਕਰਮਜੀਤ ਸਿੰਘ ਬਰਾੜ ਡੀਐਸਪੀ ਅਤੇ ਸੁਖਪ੍ਰੀਤ ਸਿੰਘ, ਸੁਮਿਤ ਗੋਇਲ, ਨਿਤਿਨ ਕੁਮਾਰ ਸਾਰੇ ਸਬ-ਇੰਸਪੈਕਟਰ ਅਤੇ ਸ਼ਗਨਜੀਤ ਸਿੰਘ , ਕੁਲਵਿੰਦਰ ਸਿੰਘ , ਰਾਹੁਲ ਕੁਮਾਰ, ਮਹਿੰਦਰ ਸਿੰਘ, ਰਾਹੁਲ ਸ਼ਰਮਾ, ਗੁਰਪ੍ਰੀਤ ਸਿੰਘ, ਅਵਤਾਰ ਸਿੰਘ ਸਾਰੇ ਸਬ-ਇੰਸਪੈਕਟਰ (ਐਲਆਰ) ਅਤੇ ਸੁਖਜਿੰਦਰ ਸਿੰਘ ਏਐਸਆਈ ਦੇ ਨਾਮ ਸ਼ਾਮਲ ਹਨ। ਇਨਾਂ ਤੋਂ ਇਲਾਵਾ ਗ੍ਰਹਿ ਮੰਤਰਾਲੇ ਵੱਲੋਂ ਤੇਲੰਗਾਨਾ ਦੇ 13 , ਦਿੱਲੀ ਦੇ 19, ਮਹਾਰਾਸ਼ਟਰ ਦੇ 11 ਅਤੇ ਜੰਮੂ ਐਂਡ ਕਸ਼ਮੀਰ ਦੇ 4 ਪੁਲਿਸ ਅਧਿਕਾਰੀਆਂ ਨੂੰ ਵੀ ਸਪੈਸ਼ਲ ਅਪਰੇਸ਼ਨ ਐਵਾਰਡ ਨਾਲ ਸਨਮਾਨਿਤ ਕੀਤਾ ਜਾਵੇਗਾ।

error: Content is protected !!