Gee 98News

ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਵਿਆਪਕ ਪੱਧਰ ‘ਤੇ ਜਾਗਰੂਕ ਕਰਨ ਉੱਤੇ ਜ਼ੋਰ

ਬਰਨਾਲਾ, 01 ਨਵੰਬਰ (ਸੋਨੀ ਧਨੌਲਾ ) :

ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਪੰਜਾਬ ਤੰਬਾਕੂ ਰਹਿਤ ਦਿਹਾੜੇ ਮੌਕੇ ਮੀਟਿੰਗ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਸਾਰੇ ਵਿਭਾਗਾਂ ਨੂੰ ਤੰਬਾਕੂ ਵਿਰੋਧੀ ਮੁਹਿੰਮ ਵਿੱਚ ਸਹਿਯੋਗ ਦੇਣ ਦਾ ਸੱਦਾ ਦਿੱਤਾ। ਇਸ ਮੌਕੇ ਸਿਵਲ ਸਰਜਨ ਡਾ. ਜਸਵੀਰ ਔਲਖ ਨੇ ਦੱਸਿਆ ਕਿ ਜਨਤਕ ਥਾਵਾਂ ‘ਤੇ ਤੰਬਾਕੂਨੋਸ਼ੀ ਕਰਨ ਵਾਲਿਆਂ ਦੇ ਚਲਾਨ ਕੱਟੇ ਜਾਂਦੇ ਹਨ ਅਤੇ ਜ਼ਿਲ੍ਹਾ ਬਰਨਾਲਾ ਚਲਾਨ ਕੱਟਣ ਦੇ ਮਾਮਲੇ ਵਿੱਚ ਪੂਰੇ ਪੰਜਾਬ ‘ਚੋਂ ਮੋਹਰੀ ਹੈ। ਉਹਨਾਂ ਕਿਹਾ ਕਿ ਹਰ ਸਾਲ 1 ਨਵੰਬਰ ਨੂੰ ਪੰਜਾਬ ਤੰਬਾਕੂ ਰਹਿਤ ਦਿਹਾੜੇ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਕਿਹਾ ਕਿ ਤੰਬਾਕੂ ਦੀ ਵਰਤੋਂ ਨਾਲ ਮੂੰਹ ਦਾ ਕੈੰਸਰ, ਗਲੇ ਦਾ ਕੈਂਸਰ , ਸਾਹ ਨਾਲ ਸਬੰਧਿਤ ਬੀਮਾਰੀਆਂ, ਦਿਲ ਦੀਆਂ ਬੀਮਾਰੀਆਂ, ਹਾਈ ਬੀ.ਪੀ., ਅੰਧਰੰਗ ਅਤੇ ਟੀ.ਬੀ. ਵਰਗੀਆਂ ਬੀਮਾਰੀਆਂ ਹੋ ਸਕਦੀਆਂ ਹਨ। 80 ਫ਼ੀਸਦੀ ਵਿਅਕਤੀਆਂ ਨੂੰ ਮੂੰਹ ਦੇ ਕੈੰਸਰ ਦੇ ਲੱਛਣਾ ਬਾਰੇ ਪਤਾ ਨਹੀਂ ਲੱਗਦਾ, ਜੇਕਰ ਭਾਰਤ ਦੀ ਗੱਲ ਕਰੀਏ ਤਾਂ ਹਰ ਸਾਲ ਕਰੀਬ ਡੇਢ ਲੱਖ ਲੋਕ ਮੂੰਹ ਦੇ ਕੈਂਸਰ ਦਾ ਸ਼ਿਕਾਰ ਹੋ ਰਹੇ ਹਨ, ਜਿਨਾਂ ਵਿਚੋਂ 90 ਫੀਸਦੀ ਕੇਸਾਂ ਦਾ ਕਾਰਨ ਤੰਬਾਕੂ ਹੈ। ਇਸ ਮੌਕੇ ਐਸਡੀਐਮ ਸ੍ਰੀ ਗੋਪਾਲ ਸਿੰਘ, ਜ਼ਿਲ੍ਹਾ ਐਪਡੀਮੋਲੋਜਿਸਟ ਡਾ. ਮੁਨੀਸ਼ ਕੁਮਾਰ ਤੇ ਸਿਹਤ ਵਿਭਾਗ ਅਤੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

error: Content is protected !!