ਚੰਡੀਗੜ੍ਹ 12 ਨਵੰਬਰ (ਜੀ98 ਨਿਊਜ਼ ਸਰਵਿਸ)-
ਬਿਹਾਰ ਦੇ ਨਵਾਦਾ ਜ਼ਿਲ੍ਹੇ ਵਿਚ ਇੱਕੋ ਪਰਿਵਾਰ ਦੇ ਛੇ ਮੈਂਬਰਾਂ ਵੱਲੋਂ ਜ਼ਹਿਰ ਖਾਣ ਨਾਲ ਆਤਮਹੱਤਿਆ ਕੀਤੇ ਜਾਣ ਦੀ ਮਾੜੀ ਖ਼ਬਰ ਹੈ। ਮ੍ਰਿਤਕਾਂ ਦੀ ਪਹਿਚਾਣ ਪਰਿਵਾਰ ਦਾ ਮੁਖੀ ਕੇਦਾਰ ਲਾਲ ਗੁਪਤਾ, ਉਸ ਦੀ ਪਤਨੀ ਅਨੀਤਾ ਦੇਵੀ, ਅਤੇ ਉਸ ਦੀਆਂ ਧੀਆਂ ਗੁਰੀਆ ਕੁਮਾਰੀ, ਸ਼ਬਨਮ ਕੁਮਾਰੀ, ਸਾਕਸ਼ੀ ਕੁਮਾਰੀ ਅਤੇ ਪੁੱਤਰ ਪ੍ਰਿੰਸ ਕੁਮਾਰ ਵਜੋਂ ਹੋਈ ਹੈ। ਮ੍ਰਿਤਕਾਂ ਵਿਚੋਂ ਪੰਜ ਜਣਿਆਂ ਦੀ ਮੌਤ ਪੁਲਿਸ ਦੇ ਪੁੱਜਣ ਤੋਂ ਪਹਿਲਾਂ ਹੋ ਚੁੱਕੀ ਸੀ ਪ੍ਰੰਤੂ ਸਾਕਸ਼ੀ ਕੁਮਾਰੀ ਨੇ ਮਰਨ ਤੋਂ ਪਹਿਲਾਂ ਪੁਲੀਸ ਨੂੰ ਦਿੱਤੇ ਬਿਆਨਾਂ ਵਿਚ ਕਿਹਾ ਕਿ ਉਸ ਦੇ ਪਿਤਾ ਨੇ ਇਕ ਸ਼ਾਹੂਕਾਰ ਤੋਂ ਕੁਝ ਪੈਸੇ ਉਧਾਰ ਲਏ ਹੋਏ ਸਨ ਜੋ ਵਾਪਸ ਕਰਨ ਵਿੱਚ ਦੇਰੀ ਹੋਈ ਜਿਸ ਕਰਕੇ ਸ਼ਾਹੂਕਾਰ ਤੰਗ ਪਰੇਸ਼ਾਨ ਕਰਦਾ ਸੀ।








