Gee 98News

ਆਂਗਨਵਾੜੀ ਸੈਂਟਰਾਂ ਵਿੱਚ ਉਡਾਰੀਆਂ – ਬਾਲ ਮੇਲਾ ਸ਼ੁਰੂ

ਬਰਨਾਲਾ, 16 ਨਵੰਬਰ (ਸੋਨੀ ਧਨੌਲਾ) :

ਪੰਜਾਬ ਸਰਕਾਰ ਦੇ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਬੱਚਿਆਂ ਦੇ ਸਰੀਰਿਕ ਅਤੇ ਮਾਨਸਿਕ ਵਿਕਾਸ ਲਈ ਉਡਾਈਆ- ਬਾਲ ਮੇਲਾ ਉਲੀਕਿਆ ਗਿਆ ਹੈ । ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਡਾ. ਹਰੀਸ਼ ਨਈਅਰ ਨੇ ਦੱਸਿਆ ਕਿ ਇਕ ਹਫਤਾ ਚੱਲਣ ਵਾਲੇ ਇਸ ਬਾਲ ਮੇਲੇ ਦੌਰਾਨ ਬੱਚਿਆਂ ਦੇ ਸਿਹਤ ਪ੍ਰਤੀ ਵੱਖ-ਵੱਖ ਉਪਰਾਲੇ ਕੀਤੇ ਜਾਣਗੇ। ਉਹਨਾਂ ਦੱਸਿਆ ਕਿ ਜ਼ਿਲ੍ਹਾ ਬਰਨਾਲਾ ਦੇ ਸਾਰੇ 669 ਆਂਗਨਵਾੜੀ ਸੈਂਟਰਾਂ ’ਚ ਇਸ ਸਮਾਗਮ ਦੀ ਸ਼ੁਰੂਆਤ ਕੀਤੀ ਗਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਹਫਤੇ ਦੌਰਾਨ ਬੱਚਿਆਂ ’ਚ ਪੋਸ਼ਣ, ਘਰ ’ਚ ਹੀ ਬੱਚਿਆਂ ਦੇ ਖਿਡਾਉਣੇ ਬਣਾਉਣਾ, ਕਹਾਣੀ ਸੁਣਾਉਣਾ, ਆਪਣਾ ਖਾਣਾ ਆਪ ਉਗਾਉਣ, ਬਾਲ ਸਰਪੰਚ, ਦਾਦਾ ਦਾਦੀ ਨਾਨਾ ਨਾਨੀ ਦਿਨ ਆਦਿ ਵਿਸ਼ਿਆਂ ਉੱਤੇ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਇਨ੍ਹਾਂ ਸਮਾਗਮਾਂ ਦਾ ਮੁੱਖ ਮੰਤਵ ਬੱਚਿਆਂ ਦਾ ਸਮਾਜਿਕ ਤੌਰ ਉੱਤੇ ਰੱਲ ਮਿਲ ਕੇ ਕੰਮ ਕਰਨਾ ਰਹੇਗਾ। ਇਸ ਦੌਰਾਨ ਮਾਤਾ ਪਿਤਾ ਨੂੰ ਬੱਚਿਆਂ ਨੂੰ ਛੋਟੀ ਉਮਰ ਹੀ ਚੰਗਾ ਪੋਸ਼ਣ ਦੇਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਜਿਥੇ ਬਲਾਕ ਬਰਨਾਲਾ ਦੇ ਕੁਝ ਸੈਂਟਰਾਂ ਵਿੱਚ ਬੱਚਿਆਂ ਨੇ ਰੰਗਾਂ ਰੰਗ ਪ੍ਰੋਗਰਾਮ ਕਰਕੇ ਇਸ ਮੇਲੇ ਦੀ ਸ਼ੁਰੂਆਤ ਕੀਤੀ ਉਥੇ ਹੀ ਬਾਕੀ ਦੇ ਸੈਂਟਰਾਂ ਨੇ ਪੇਟਿੰਗ ਦੇ ਮੁਕਾਬਲੇ ਕਰਵਾਏ ਅਤੇ ਮਾਵਾਂ ਨੂੰ ਖੂਨ ਦੀ ਕਮੀ ਅਤੇ ਪੋਸ਼ਣ ਭਰਪੂਰ ਆਹਾਰ ਰਾਹੀਂ ਉਸ ਦੇ ਇਲਾਜ ਬਾਰੇ ਦੱਸਿਆ। ਇਸੇ ਤਰਾਂ ਬਾਕੀ ਦੇ ਸੈਂਟਰ ਵਿਚ ਵੀ ਗਤੀਵਿਧੀਆ ਕਰਵਾਈਆਂ ਗਈਆਂ।

error: Content is protected !!