Gee 98News

ਐਮ ਪੀ ਮਾਨ ਪਾਰਟੀ ਦੇ ਆਗੂ ਸੁਖਵਿੰਦਰ ਸਿੰਘ ਪੱਪੂ ਦੇ ਗ੍ਰਹਿ ਨਵ ਵਿਆਹੇ ਪੁੱਤਰ ਨੂੰ ਦਿੱਤਾ ਆਸੀਰਵਾਦ

ਮਹਿਲ ਕਲਾਂ 22 ਨਵੰਬਰ( ਜਸਵੰਤ ਸਿੰਘ ਲਾਲੀ )

ਲੋਕ ਸਭਾ ਹਲਕਾ ਸੰਗਰੂਰ ਤੋਂ ਮੈਬਰ ਪਾਰਲੀਮੈਂਟ ਸ੍ਰ ਸਿਮਰਨਜੀਤ ਸਿੰਘ ਮਾਨ ਨੇ ਮਹਿਲ ਕਲਾਂ ਵਿਖੇ ਪਾਰਟੀ ਦੇ ਸੀਨੀਅਰ ਆਗੂ ਸੁਖਵਿੰਦਰ ਸਿੰਘ ਪੱਪੂ ਦੇ ਪੁੱਤਰ ਦੇ ਵਿਆਹ ਮੌਕੇ ਸਮੂਲੀਅਤ ਕਰਨ ਪੁੱਜੇ। ਸ੍ਰ ਸਿਮਰਨਜੀਤ ਸਿੰਘ ਮਾਨ ਨੇ ਕਾਕਾ ਗੁਰਪਾਲ ਸਿੰਘ ਚੀਮਾਂ ਅਤੇ ਲੜਕੀ ਦਲਜੀਤ ਕੌਰ ਨੂੰ ਆਸੀਰਵਾਦ ਦਿੱਤਾ। ਇਸ ਮੌਕੇ ਗੱਲਬਾਤ ਕਰਦਿਆਂ ਸ੍ਰ ਮਾਨ ਨੇ ਕਿਹਾ ਕਿ ਸ੍ਰੋਮਣੀ ਅਕਾਲੀ ਦਲ (ਅ) ਦੇ ਨਿਧੜਕ ਆਗੂ ਹਮੇਸ਼ਾ ਹੀ ਪਾਰਟੀ ਨਾਲ ਚੱਟਾਨ ਵਾਂਗ ਖੜੇ ਹਨ ਤੇ ਪਾਰਟੀ ਵੱਲੋਂ ਵੀ ਪੂਰਾ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਅੱਜ ਸਾਡੇ ਨਿਡਰ ਲੀਡਰ ਸੁਖਵਿੰਦਰ ਸਿੰਘ ਪੱਪੂ ਦੇ ਪੁੱਤਰ ਵਿਆਹ ਬੰਧਣ ਵਿੱਚ ਬੱਝੇ ਹਨ ਤੇ ਅਸੀ ਲੰਮੀ ਤੇ ਗੁਰਬਾਣੀ ਆਸੇ ਅਨੁਸਾਰ ਜੀਵਨ ਜਿਉਣ ਦੀ ਕਾਮਨਾ ਕਰਦੇ ਹਾਂ। ਅਖੀਰ ਸੁਖਵਿੰਦਰ ਸਿੰਘ ਪੱਪੂ ਤੇ ਪਰਿਵਾਰ ਵੱਲੋਂ ਸਿਮਰਨਜੀਤ ਸਿੰਘ ਮਾਨ ਦਾ ਘਰ ਪੁੱਜਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ।
।ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਿਸਾਨ ਵਿੰਗ ਜੱਸਾ ਸਿੰਘ ਮਾਣਕੀ, ਮਹਿੰਦਰ ਸਿੰਘ ਸਹਿਜੜਾ, ਮਲਕੀਤ ਸਿੰਘ ਮਹਿਲ ਖੁਰਦ, ਗੁਰਜੰਟ ਸਿੰਘ ਕੱਟੂ ਹਲਕਾ ਇੰਚਾਰਜ,ਦਰਸਨ ਸਿੰਘ ਮੰਡੇਰ ਜ਼ਿਲ੍ਹਾ ਪ੍ਰਧਾਨ,ਗੁਰਪ੍ਰੀਤ ਸਿੰਘ ਖੁੱਡੀ ਜ਼ਿਲ੍ਹਾ ਯੂਥ ਆਗੂ,ਸਰਪੰਚ ਬਲੌਰ ਸਿੰਘ ਤੋਤੀ, ਸੰਦੀਪ ਸਿੰਘ ਚੀਮਾਂ, ਚਰਨਜੀਤ ਕੌਰ ਚੀਮਾਂ,ਦੇਵ ਸਿੰਘ ਦਸੌਂਦਾ ਸਿੰਘ ਵਾਲਾ,ਭੋਲਾ ਸਿੰਘ ਗੰਗੋਹਰ ਸਰਪੰਚ,ਤੇਜਿੰਦਰ ਦੇਵ ਸਿੰਘ ਮਿੰਟੂ ਮਹਿਲ ਕਲਾਂ,ਬਲਦੇਵ ਸਿੰਘ ਗੰਗੋਹਰ, ਜਗਦੇਵ ਸਿੰਘ ਨਿਹਾਲੂਵਾਲ ,ਸੁਖਵਿੰਦਰ ਸਿੰਘ ਕਾਲਾ ਪਾਸੀ,ਜਗਤਾਰ ਸਿੰਘ ਰੂਮੀ ਵਾਲੇ,ਜਗਤਾਰ ਸਿੰਘ ਸਹਿਜੜਾ, ਬਲੌਰ ਸਿੰਘ ਮਹਿਲ ਕਲਾਂ, ਜਥੇਦਾਰ ਲਾਭ ਸਿੰਘ ਚੀਮਾਂ, ਪੂਰਨ ਸਿੰਘ ਚੀਮਾਂ,ਅਜਮੇਰ ਸਿੰਘ ਭੱਠਲ,ਸੁਖਦੇਵ ਸਿੰਘ, ਬਲਤੇਜ ਸਿੰਘ ਸਿੱਧੂ, ਆਦਿ ਆਗੂ ਹਾਜ਼ਰ ਸਨ।

error: Content is protected !!