-ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਕੂਲ ਮੁੱਖੀ ਨਰਿੰਦਰ ਕੁਮਾਰ ਦਾ ਕੀਤਾ ਸਨਮਾਨ
ਬਰਨਾਲਾ, 23 ਫਰਵਰੀ (ਨਿਰਮਲ ਸਿੰਘ ਪੰਡੋਰੀ)- ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ’ਤੇ ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਵਸੁੰਧਰਾ ਕਪਿਲਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਪ੍ਰਾਇਮਰੀ ਸਕੂਲ ਅਮਲਾਸਿੰਘਵਾਲਾ ਵੱਲੋਂ ਦਾਖਲਾ ਵਧਾਊ ਰੈਲੀ ਸਕੂਲ ਮੁੱਖੀ ਨਰਿੰਦਰ ਕੁਮਾਰ ਦੀ ਅਗਵਾਈ ਹੇਠ ਕੱਢੀ ਗਈ। ਜਾਣਕਾਰੀ ਦਿੰਦੇ ਹੋਏ ਨੋਡਲ ਅਫ਼ਸਰ ਮੈਡਮ ਅਜੀਤ ਕੌਰ ਨੇ ਦੱਸਿਆ ਕਿ ਇਸ ਰੈਲੀ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪਿੰਡ ਵਾਸੀਆਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ ਅਤੇ ਬੱਚਿਆਂ ਨੂੰ ਚਾਹ ਪਾਣੀ ਤੇ ਬਿਸਕੁਟ ਵਰਤਾਏ ਗਏ। ਰੈਲੀ ਦੌਰਾਨ ਬੱਚਿਆਂ ਨੇ ਭਪਿੰਦਰ ਸਿੰਘ ਈਟੀਟੀ ਅਧਿਆਪਕ ਵੱਲੋਂ ਤਿਆਰ ਕਰਵਾਏ ਨਾਅਰੇ “ਪਾਪਾ ਜੀ ਨਾ ਪੀਓ ਸ਼ਰਾਬ,ਮੈਨੂੰ ਲੈ ਦਿਉ ਇਕ ਕਿਤਾਬ”, ਸਰਕਾਰੀ ਸਕੂਲਾਂ ਦੀ ਨਹੀਂ ਕੋਈ ਰੀਸ, ਨਾ ਕੋਈ ਖਰਚਾ ਨਾ ਕੋਈ ਫੀਸ, ਸਰਕਾਰੀ ਸਕੂਲ ਹੁਣ ਸ਼ਾਨ ਬਨਣਗੇ, ਹੁਣ ਸਾਡੇ ਦੇਸ਼ ਦਾ ਮਾਣ ਬਨਣਗੇ ਆਦਿ ਨਾਅਰ ਲਗਾ ਕੇ ਬੱਚਿਆਂ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪਿੰਡ ਵਾਸੀਆਂ ਨੂੰ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਲਾਉਣ ਦਾ ਸੁਨੇਹਾ ਦਿੱਤਾ। ਸਕੂਲ ਮੁੱਖੀ ਨਰਿੰਦਰ ਕੁਮਾਰ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਰਛਪਾਲ ਸਿੰਘ, ਗੁਰਮੇਲ ਸਿੰਘ ਮਾਨ ਪ੍ਰਧਾਨ, ਰਣਜੀਤ ਸਿੰਘ, ਹਰਬੰਸ ਸਿੰਘ, ਹਰਦੀਪ ਸਿੰਘ, ਜੱਸੀ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।










