Gee 98News

ਅੱਠਵੀਂ ਤੇ ਦਸਵੀਂ ਦੇ ਪ੍ਰੀਖਿਆਰਥੀਆਂ ਲਈ ਸਿੱਖਿਆ ਬੋਰਡ ਦਾ ਮਹੱਤਵਪੂਰਨ ਐਲਾਨ

ਚੰਡੀਗਡ਼੍ਹ 6 ਜੁਲਾਈ (ਜ਼ੀ98 ਨਿਊਜ਼)- ਪੰਜਾਬ ਸਕੂਲ ਸਿੱਖਿਆ ਬੋਰਡ ਨੇ ਅੱਠਵੀਂ ਅਤੇ ਦਸਵੀਂ ਸ਼੍ਰੇਣੀ ਦੇ ਉਨ੍ਹਾਂ ਪ੍ਰੀਖਿਆਰਥੀਆਂ ਲਈ ਦੁਬਾਰਾ ਪ੍ਰੀਖਿਆ ਦੇਣ ਦੀ ਆਪਸ਼ਨ ਮਿਤੀ ਵਿੱਚ ਵਾਧਾ ਕੀਤਾ ਹੈ, ਜੋ 17 ਮਈ ਨੂੰ ਐਲਾਨੇ ਨਤੀਜੇ ਤੋਂ ਸੰਤੁਸ਼ਟ ਨਹੀਂ ਸਨ। ਸਿੱਖਿਆ ਬੋਰਡ ਵੱਲੋਂ ਨਤੀਜੇ ਤੋਂ ਅਸੰਤੁਸ਼ਟ ਪਰੀਖਿਆਰਥੀਆਂ ਨੂੰ ਆਪਣੇ ਪੱਧਰ ‘ਤੇ ਵੀ ਦੁਬਾਰਾ ਇਮਤਿਹਾਨ ਦੇਣ ਦੀ ਇੱਛਾ/ਆਪਸ਼ਨ, ਪਰੀਖਿਆ ਦੇ ਵੇਰਵੇ ਦਰਜ ਕਰਦੇ ਹੋਏ ਆਪਣੇ ਹਸਤਾਖ਼ਰਾਂ ਸਹਿਤ ਆਨ-ਲਾਈਨ ਅੱਪਲੋਡ ਕਰਨ ਦਾ ਮੌਕਾ ਪ੍ਰਦਾਨ ਕੀਤਾ ਗਿਆ ਸੀ। ਸੰਸਥਾਵਾਂ ਅਤੇ ਪਰੀਖਿਆਰਥੀਆਂ ਵੱਲੋਂ ਸਵੈ-ਘੋਸ਼ਣਾ ਪੱਤਰ ਆਨਲਾਈਨ ਅੱਪਲੋਡ ਕਰਨ ਦੀ ਆਖਰੀ ਮਿਤੀ 10 ਜੁਲਾਈ 2021 ਨਿਰਧਾਰਤ ਸੀ ਅਤੇ ਹੁਣ ਨਵੀਂ ਤਾਰੀਕ ਅਨੁਸਾਰ 21 ਜੁਲਾਈ 2021 ਤੱਕ ਦੁਬਾਰਾ ਪ੍ਰੀਖਿਆ ਦੇਣ ਸੰਬੰਧੀ ਦਸਤਾਵੇਜ਼ ਆਨਲਾਈਨ ਅਪਲੋਡ ਕੀਤੇ ਜਾ ਸਕਦੇ ਹਨ ।

error: Content is protected !!