Gee 98News

ਬਾਕੀ ਸਭ ਕੁਝ ਖੁੱਲਾ ਪਰ ਸਕੂਲ ਬੰਦ ਰਹਿਣਗੇ

ਚੰਡੀਗੜ, 09 ਜੁਲਾਈ (ਜੀ98 ਨਿਊਜ਼) : ਪੰਜਾਬ ਸਰਕਾਰ ਨੇ ਕੋਰੋਨਾ ਕੇਸਾਂ ਵਿੱਚ ਸੁਧਾਰ ਦੇ ਮੱਦੇਨਜ਼ਰ ਲਾਗੂੁ ਕੀਤੀਆਂ ਪਾਬੰਦੀਆਂ ਹਟਾ ਦਿੱਤੀਆਂ ਹਨ। ਇਸ ਸਬੰਧੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੇ ਐਲਾਨ ਕਰਦਿਆਂ ਕਿਹਾ ਕਿ ਸੋਮਵਾਰ ਤੋਂ ਵੀਕਐਂਡ ਲਾਕਡਾਊਨ ਅਤੇ ਰਾਤ ਦਾ ਕਰਫਿਊ ਨਹੀਂ ਲੱਗੇਗਾ। ਇਸ ਤੋਂ ਇਲਾਵਾ ਸਮਾਜਿਕ ਸਮਾਗਮਾਂ ਵਿੱਚ ਇਨਡੋਰ 100 ਅਤੇ ਆਊਟਡੋਰ 200 ਵਿਅਕਤੀਆਂ ਦੇ ਇਕੱਠ ਦੀ ਇਜਾਜ਼ਤ ਦੇਣ ਸਮੇਤ ਸਿਨੇਮਾ ਹਾਲ,ਰੈਸਟੋਰੈਂਟ, ਸਵਿਮਪੂਲ, ਜਿੰਮ, ਬਾਰ, ਸਪੋਰਟਸ ਕੰਪਲੈਕਸ, ਮਿਊਜ਼ੀਮਅ ਖੋਲ ਦਿੱਤੇ ਹਨ ਪਰ ਇਨਾਂ ਥਾਂਵਾਂ ’ਤੇ ਦਾਖਲ ਹੋਣ ਅਤੇ ਸਟਾਫ਼ ਮੈਂਬਰਾਂ ਲਈ ਵੈਕਸੀਨ ਦੀ ਇੱਕ ਡੋਜ਼ ਲੱਗੀ ਹੋਣੀ ਜ਼ਰੂਰੀ ਹੋਵੇਗੀ। ਮੁੱਖ ਮੰਤਰੀ ਨੇ ਭਾਂਵੇ ਸਕੂਲ ਬੰਦ ਕਰਨ ਦਾ ਐਲਾਨ ਕੀਤਾ ਪਰ ਕਾਲਜ ਅਤੇ ਕੋਚਿੰਗ ਸੈਂਟਰਾਂ ਸਮੇਤ ਕੁਝ ਸਿੱਖਿਆ ਸੰਸਥਾਵਾਂ ਨੂੰ ਖੋਲਣ ਦੇ ਅਧਿਕਾਰ ਡਿਪਟੀ ਕਮਿਸ਼ਨਰਾਂ ਦਿੱਤੇ ਹਨ।

error: Content is protected !!