Gee 98News

ਪਿੰਡ ਛਾਪਾ ਵਿਖੇ ਕਰਵਾਏ ਦਸਤਾਰ ਮੁਕਾਬਲੇ

ਮਹਿਲ ਕਲਾਂ 15 ਅਪ੍ਰੈਲ ( ਜਸਵੰਤ ਸਿੰਘ ਲਾਲੀ ) ਨੇੜਲੇ ਪਿੰਡ ਛਾਪਾ ਵਿਖੇ ਸ੍ਰੀ ਗੁਰੂ ਰਵਿਦਾਸ ਵੈਲਫੇਅਰ ਸੁਸਾਇਟੀ ਵੱਲੋ ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਭਗਤ ਜੀ ਵਿਖੇ ਵਿਸਾਖੀ ਅਤੇ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਦਸਤਾਰ ਅਤੇ ਸੁੱਧ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਜਿਸ ਵਿੱਚ ਪਹਿਲੀ ਤੋਂ ਬਾਰਵੀਂ ਕਲਾਸ ਦੇ 60 ਵਿਦਿਆਰਥੀਆਂ ਨੇ ਭਾਗ ਲਿਆ । ਇਸ ਮੌਕੇ ਪਹਿਲੀ ਦੂਜੀ ਤੇ ਤੀਜੀ ਪੁਜੀਸਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਟਰਾਫੀਆ ਅਤੇ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਹੈਡਮਾਸਟਰ ਕੁਲਦੀਪ ਸਿੰਘ ਕਮਲ, ਪ੍ਰਧਾਨ ਤਕਦੀਰ ਸਿੰਘ ,ਮੀਤ ਪ੍ਰਧਾਨ ਭੋਲਾ ਸਿੰਘ , ਮੈਂਬਰ ਜਗਤਾਰ ਸਿੰਘ , ਬਲਜਿੰਦਰ ਸਿੰਘ ,ਜਰਨੈਲ ਸਿੰਘ , ਭੋਲਾ ਸਿੰਘ , ਸੰਤੋਸ਼ ਸਿੰਘ , ਦਰਸ਼ਨ ਸਿੰਘ , ਬਹਾਦਰ ਸਿੰਘ ਅਤੇ ਕੁਲਵਿੰਦਰ ਸਿੰਘ ਆਦਿ ਹਾਜਰ ਸਨ ।

error: Content is protected !!