Gee 98News

1 ਜੁਲਾਈ ਤੋਂ ਸ਼ੁਰੂ ਹੋਵੇਗੀ ਅਮਰਨਾਥ ਯਾਤਰਾ, 17 ਅਪ੍ਰੈਲ ਤੋਂ ਰਜਿਸਟਰੇਸ਼ਨ ਸ਼ੁਰੂ

ਬਰਨਾਲਾ 16 ਅਪ੍ਰੈਲ (ਨਿਰਮਲ ਸਿੰਘ ਪੰਡੋਰੀ)-ਪਵਿੱਤਰ ਸ੍ਰੀ ਅਮਰਨਾਥ ਯਾਤਰਾ ਇਸ ਵਾਰ 1 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ।ਇਸ ਸਬੰਧੀ ਸਰਕਾਰ ਨੇ ਸਡਿਊਲ ਜਾਰੀ ਕਰ ਦਿੱਤਾ ਹੈ। ਯਾਤਰਾ ਲਈ 17 ਅਪ੍ਰੈਲ ਤੋਂ ਆਫਲਾਈਨ ਅਤੇ ਆਨਲਾਈਨ ਤਰੀਕੇ ਨਾਲ ਰਜਿਸਟ੍ਰੇਸ਼ਨ ਸ਼ੁਰੂ ਹੋਵੇਗੀ। ਇਸ ਵਾਰ ਅਮਰਨਾਥ ਯਾਤਰਾ 31 ਅਗਸਤ ਤੱਕ ਚੱਲੇਗੀ, ਪਹਿਲਾ ਜਥਾ 30 ਜੂਨ ਨੂੰ ਰਵਾਨਾ ਹੋਵੇਗਾ । ਜੰਮੂ ਕਸ਼ਮੀਰ ਦੇ ਲੈਫਟੀਨੈਂਟ ਜਨਰਲ ਮਨੋਜ ਸਿਨਹਾ ਨੇ ਕਿਹਾ ਕਿ ਇਸ ਵਾਰ ਯਾਤਰਾ 62 ਦਿਨਾਂ ਦੀ ਹੋਵੇਗੀ ਜਿਸ ਦੌਰਾਨ ਯਾਤਰੀਆਂ ਲਈ ਸੁਰੱਖਿਆ ਅਤੇ ਹੋਰ ਸੁਵਿਧਾਵਾਂ ਦੇ ਪ੍ਰਬੰਧ ਸ਼ੁਰੂ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਕੁੱਝ ਚੀਜ਼ਾਂ ਉਪਰ ਪਹਿਲਾਂ ਦੀ ਤਰ੍ਹਾਂ ਪਾਬੰਦੀ ਸਬੰਧੀ ਲੰਗਰ ਕਮੇਟੀਆਂ ਨੂੰ ਸੂਚਿਤ ਕੀਤਾ ਜਾਵੇਗਾ । ਜ਼ਿਕਰਯੋਗ ਹੈ ਕਿ ਭਗਵਾਨ ਸ਼ਿਵ ਜੀ ਨਾਲ ਸਬੰਧਿਤ ਅਮਰਨਾਥ ਹਿੰਦੂ ਧਰਮ ਦਾ ਪਵਿੱਤਰ ਤੀਰਥ ਅਸਥਾਨ ਹੈ ਜਿਸ ਦੀ ਯਾਤਰਾ ਲਈ ਸ਼ਰਧਾਲੂਆਂ ‘ਚ ਕਾਫੀ ਉਤਸ਼ਾਹ ਰਹਿੰਦਾ ਹੈ।

error: Content is protected !!