Gee 98News

ਪੰਜਾਬ ‘ਚ ਵਿਆਹ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਹੋਟਲਾਂ, ਮੈਰਿਜ ਪੈਲਿਸਾਂ, ਰਿਜੋਰਟਜ਼ ਲਈ ਸ਼ਰਾਬ ਦੇ ਰੇਟ ਨਿਰਧਾਰਤ..ਪੜ੍ਹੋ ਰੇਟ ਲਿਸਟ

ਚੰਡੀਗੜ੍ਹ -ਪੰਜਾਬ ਦੇ ਐਕਸਾਈਜ਼ ਵਿਭਾਗ ਨੇ ਸ਼ਰਾਬ ਦੀ ਵਿਕਰੀ ਸਬੰਧੀ ਵੱਡਾ ਫੈਸਲਾ ਲਿਆ ਹੈ । ਵਿਭਾਗ ਨੇ ਪੰਜਾਬ ਵਿਚ ਹੋਟਲਾਂ, ਮੈਰਿਜ ਪੈਲਿਸਾਂ, ਰਿਜੋਰਟਜ਼ ਅਤੇ ਵੱਡੇ ਸਮਾਗਮਾਂ ਦਾ ਆਯੋਜਨ ਕਰਨ ਵਾਲੇ ਸਥਾਨਾਂ ਉੱਪਰ ਵਰਤੀ ਜਾਣ ਵਾਲੀ ਸ਼ਰਾਬ ਦੀ ਵਿਕਰੀ ਲਈ ਰੇਟ ਲਿਸਟ ਨਿਰਧਾਰਿਤ ਕਰ ਦਿੱਤੀ ਹੈ । ਉਕਤ ਥਾਵਾਂ ਉਪਰ ਵਿਆਹ ਅਤੇ ਹੋਰ ਖੁਸ਼ੀ ਦੇ ਸਮਾਗਮਾਂ ਮੌਕੇ ਹੁਣ ਸਰਕਾਰ ਵੱਲੋਂ ਨਿਰਧਾਰਤ ਕੀਤੇ ਰੇਟ ਅਨੁਸਾਰ ਹੀ ਸ਼ਰਾਬ ਮਿਲੇਗੀ । ਸਰਕਾਰ ਦਾ ਦਾਅਵਾ ਹੈ ਕਿ ਨਵੇਂ ਰੇਟ ਲਿਸਟ ਅਨੁਸਾਰ ਲੋਕਾਂ ਨੂੰ ਆਪਣੇ ਵੱਡੇ ਸਮਾਗਮਾਂ ਦੌਰਾਨ ਵਾਜਬ ਰੇਟਾਂ ‘ਤੇ ਸ਼ਰਾਬ ਮਿਲ ਸਕੇਗੀ । ਐਕਸਾਈਜ਼ ਵਿਭਾਗ ਵੱਲੋਂ ਭਾਰਤ ਵਿੱਚ ਵਿਕਣ ਵਾਲੀ ਸ਼ਰਾਬ ਦੇ ਨਾਲ, ਵਿਦੇਸ਼ੀ ਸ਼ਰਾਬ ਨੂੰ ਵੀ ਨਵੇਂ ਨਿਯਮਾਂ ਅਧੀਨ ਲਿਆ ਗਿਆ ਹੈ ।‌ ਐਕਸਾਈਜ਼ ਵਿਭਾਗ ਵੱਲੋਂ ਹੋਟਲਾਂ, ਮੈਰਿਜ ਪੈਲਿਸਾਂ, ਰਿਜੋਰਟਜ਼ ਵਿੱਚ ਹੁਣ ਨਵੇਂ ਰੇਟ ਮੁਤਾਬਕ ਸ਼ਰਾਬ ਮਿਲੇਗੀ ਜਿਵੇਂ ਇਸ ‘ਚ ਸੋਲਨ ਨੰਬਰ 1, ਗਰੀਨ ਲੇਬਲ, ਏ. ਸੀ. ਪੀ., ਬਲਿਊ ਡਾਇਮੰਡ, ਓਲਡ ਮੋਂਕ ਰਮ, ਪਾਨ ਬਨਾਰਸੀ, ਰੋਮਨਵ ਵੋਦਕਾ, ਡੀ. ਐੱਸ. ਪੀ. ਬਲੈਕ, ਬਲਿਊ ਕਾਰਪੇਟ, ਸਿਲਵਰ ਮੂਨ ਡਿਊਟ, ਮਾਸਟਰ ਮੂਮੈਂਟ, ਪਾਰਟੀ ਸਪੈਸ਼ਲ, ਗ੍ਰਾਂਡ ਅਫੇਅਰ, ਈਵਨਿੰਗ ਮੂਮੈਂਟ, ਰਾਇਲ ਜਰਨਲ, ਆਫਿਸਰਜ਼ ਚੁਆਇਸ, ਬਲੈਕ ਹਾਰਸ, ਕਿੰਗ ਗੋਲਡ, ਬਲੈਕ ਡਾਇਗਰ ਆਦਿ ਦੀ ਪੇਟੀ 3500 ਰੁਪਏ ਵੱਧ ਤੋਂ ਵੱਧ ਰੇਟ ‘ਤੇ ਮਿਲ ਸਕੇਗੀ। ਇਸੇ ਤਰ੍ਹਾਂ ਇੰਪੀਰੀਅਲ ਬਲਿਊ, ਮੈਕਡਾਵਲ ਨੰਬਰ 1, ਓ. ਸੀ. ਬਲਿਊ, ਮੈਕਡਾਵਲ ਲਗਜ਼ਰੀ, ਪਟਿਆਲਾ ਪੈੱਗ, ਡਿਸਕਵਰੀ, ਸੋਲਨ ਨੰਬਰ 1, ਰਸ਼ੀਅਨ ਨਾਈਟ, ਵਾਈਟ ਐਂਡ ਬਲਿਊ ਦੀ ਪੇਟੀ 4500 ਰੁਪਏ ਵਿਚ ਮੁਹੱਈਆ ਹੋਵੇਗੀ। ਬਲੈਂਡਰ ਪ੍ਰਾਈਟ, ਸਿਗਨੇਚਰ, ਪੀਟਰ ਸਕਾਚ, ਸਮੀਰਨ ਆਫ ਵੋਦਕਾ, ਬਕਾਰਡੀ ਰਮ, ਰਾਕਪਾਡ, ਕਲਾਸਿਕ, ਰਾਕਡਵ, ਸਟਰਲਿੰਗ ਬੀ-10, ਸਟਾਰ ਵਾਕਰ, ਗੋਲਫਰ ਸ਼ਾਟ, ਓਲਡਮਾਕ ਸੁਪਰੀਮ ਦੀ ਪੇਟੀ 8000 ਦੇ ਵੱਧ ਤੋਂ ਵੱਧ ਰੇਟ ‘ਤੇ ਮਿਲ ਸਕੇਗੀ।ਇਸੇ ਤਰ੍ਹਾਂ ਐਂਟੀਕਿਊਟੀ ਬਲਿਊ, ਬਲੈਂਡਰ ਰਿਜ਼ਰਵ, ਰਾਕਫੋਰਡ ਰਿਜ਼ਰਵ, ਸਿਗਨੇਚਰ (ਪੀ), ਓਲਡਮੋਂਕ ਲੀਜੈਂਡ, ਓਕਸਮਿਥ ਗੋਲਡ ਦੀ ਪੇਟੀ 9000 ਰੁਪਏ, ਵੈਟ 69, ਪਾਸਪੋਰਟ, ਸੂਲਾ ਵਾਈਨ ਦਾ ਰੇਟ 10000 ਵੱਧ ਤੋਂ ਵੱਧ ਫਿਕਸ ਕੀਤਾ ਗਿਆ ਹੈ। ਉਥੇ ਹੀ 100 ਪਾਈਪਰ, ਬਲੈਕ ਐਂਡ ਵ੍ਹਾਈਟ, ਓਲਡ ਸਮੱਗਲਰ, ਲਾਸਨ, ਡੈਵਰਸ ਵਾਈਟ ਲੇਬਲ, ਜੈਕਾਬ ਕ੍ਰੇਕਵਾਈਨ 12000 ਰੁਪਏ, ਜਦੋਂ ਕਿ ਬਲੈਕ ਡਾਗ ਸੈਂਚੁਰੀ, ਟੀਚਰ ਹਾਈਲੈਂਡ, ਸਮਥਿੰਗ ਸਪੈਸ਼ਲ ਦੀ ਪੇਟੀ 13000 ਰੁਪਏ ਵਿਚ ਮਿਲ ਸਕੇਗੀ।ਰੈੱਡ ਲੇਬਲ, ਏਬਸਲੂਡ ਵੋਦਕਾ, ਬੈਲੇਂਟਾਈਨ, ਬਲੈਕ ਐਂਡ ਵ੍ਹਾਈਟ (12 ਸਾਲ), ਜੀਮ ਬੇਮ, ਜਾਂਪਾ ਵਾਈਨ ਚੈਂਪੀਅਨ ਦੇ ਰੇਟ 15000 ਰੁਪਏ ਪੇਟੀ ਰਹਿਣਗੇ। ਇਸੇ ਤਰ੍ਹਾਂ ਬਲੈਕ ਡਾਗ ਗੋਲਡ, 100 ਪਾਈਪਰ (12) ਸਾਲ, ਟੀਚਰਸ 50, ਜੈਮਸੰਜ਼ ਕੈਨੇਡੀਅਨ ਕਲੱਬ, ਟੀਚਰਜ਼ ਰਿਜਨਲ, ਕੈਮੀਨੋ ਟਕੀਲਾ, ਸੂਜਾ ਟਕੀਲਾ, ਸ਼ਾਂਬੁਕਾ, ਜੇ. ਐਂਡ ਬੀ. ਰੇਅਰ ਦੀ ਪੇਟੀ ਦਾ ਭਾਅ 19800 ਰੁਪਏ ਵੱਧ ਤੋਂ ਵੱਧ ਤੈਅ ਹੋਇਆ,ਉਥੇ ਹੀ ਸ਼ਿਵਾਸ ਰੀਗਲ, ਜੇ. ਡਬਲਯੂ. ਬਲੈਕ ਲੇਬਲ, ਟੀਚਰਸ ਗੋਲਡਨ, ਏਰਡਮੋਰ, ਬੈਲਵੇਡਰਾ ਵੋਦਕਾ ਦਾ ਰੇਟ 28600, ਜਦੋਂ ਕਿ ਜੇਲੀਨਵੀਟ (12 ਸਾਲ), ਗਲੈਂਡਫੀਡੀਚ (12 ਸਾਲ), ਜੈਕ ਡੈਨੀਅਲ, ਡਬਲ ਬਲੈਕ, ਸਿਰੋਕ ਵੋਦਕਾ, ਲੇਪਹਰੋਏਗ (10 ਸਾਲ), ਮੰਕੀ ਸ਼ੋਲਡਰਜ਼, ਗ੍ਰੇ-ਗੋਸ ਵੋਦਕਾ ਦਾ ਰੇਟ 3500 ਰੁਪਏ ਪੇਟੀ ਤੈਅ ਹੋਇਆ ਹੈ। ਇਸੇ ਤਰ੍ਹਾਂ ਜੇ. ਡਬਲਯੂ. ਗੋਲਡ ਲੇਬਲ ਰਿਜ਼ਰਵ, ਟੈਲਿਸਕਰ, ਸਿੰਗਲਟੋਨ, ਗਰਲੀਨ (15 ਸਾਲ), ਸ਼ਿਵਾਸ ਰੀਗਲ (18 ਸਾਲ) ਦਾ ਭਾਅ 14000 ਰੁਪਏ ਪੇਟੀ ਤੈਅ ਹੋਇਆ ਹੈ। ਉਪਰੋਕਤ ਰੇਟਾਂ ਤੋਂ ਵੱਧ ਕੀਮਤ ‘ਤੇ ਵਿਕਰੀ ਕਰਨ ‘ਤੇ ਰੋਕ ਰਹੇਗੀ। ਇਨ੍ਹਾਂ ਹੁਕਮਾਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰ ਦਿੱਤਾ ਗਿਆ ਹੈ।

Gee98 Ads
error: Content is protected !!