Gee 98News

ਅਨਾਜ ਮੰਡੀ ਮਹਿਲ ਕਲਾਂ ਵਿਖੇ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ

ਮਹਿਲ ਕਲਾਂ 19 ਅਪ੍ਰੈਲ ( ਜਸਵੰਤ ਸਿੰਘ ਲਾਲੀ )-ਮਜ਼ਦੂਰ ਯੂਨੀਅਨ ਦੇ ਪ੍ਰਧਾਨ ਰਾਜ ਸਿੰਘ ਭਾਂਬੜ ਅਤੇ ਜਰਨੈਲ ਸਿੰਘ ਮਹਿਲ ਕਲਾਂ ਦੀ ਅਗਵਾਈ ਹੇਠ ਅਨਾਜ ਮੰਡੀ ਮਹਿਲ ਕਲਾਂ ਵਿਖੇ ਲਿਫਟਿੰਗ ਦੀ ਸਮੱਸਿਆ ਦੇ ਰੋਸ ਵਜੋਂ ਮਜ਼ਦੂਰਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ।ਉਨ੍ਹਾਂ ਕਿਹਾ ਕਿ ਅਸੀ ਪਿਛਲੇ 30 ਸਾਲ ਤੋਂ ਮਜ਼ਦੂਰੀ ਦਾ ਕੰਮ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਚ ਇਹ ਪਹਿਲੀ ਵਾਰ ਹੋਇਆ ਹੈ ਕਿ ਮੰਡੀਆਂ ਵਿੱਚ ਮਜ਼ਦੂਰਾਂ ਨੂੰ ਬੁਰੇ ਦਿਨ ਦੇਖਣੇ ਪੈ ਰਹੇ ਹਨ ਕਿਉਂਕਿ ਮਜ਼ਦੂਰ ਦਿਨ ਸਮੇਂ ਕੰਮ ਕਰਦੇ ਹਨ ਅਤੇ ਰਾਤ ਸਮੇਂ ਮੰਡੀ ਵਿੱਚ ਪਈ ਕਣਕ ਦੀ ਰਾਖੀ ਕਰਦੇ ਹਨ। ਉਨ੍ਹਾਂ ਕਿਹਾ ਹੈ ਕਿ ਜਿਨ੍ਹਾਂ ਟਰੱਕਾਂ ਵਿੱਚ ਕਣਕ ਲੋਡ ਹੋ ਕੇ ਬਰਨਾਲਾ ਵਿਖੇ ਜਾ ਰਹੀ ਹੈ ਉਹਨਾਂ ਟਰੱਕਾਂ ਦਾ ਕੰਡਾ ਮਹਿਲ ਕਲਾਂ ਵਿਖੇ ਹੀ ਕੀਤਾ ਜਾਵੇ।ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਖਰੀਦੀ ਕਣਕ ਨੂੰ 24 ਘੰਟੇ ਦੇ ਵਿੱਚ ਵਿੱਚ ਚੁੱਕਿਆ ਜਾਵੇ ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਲਿਫਟਿੰਗ ਹੋਣ ਤੋਂ ਬਾਅਦ ਕਣਕ ਦੇ ਤੋਲ ਸਬੰਧੀ ਮਜ਼ਦੂਰਾਂ ਨੂੰ ਕੋਈ ਪ੍ਰੇਸ਼ਾਨੀ ਆਉਂਦੀ ਹੈ ਤਾਂ ਉਹ ਕੰਮ ਠੱਪ ਕਰਕੇ ਹੜਤਾਲ ਕਰਨ ਕਈ ਮਜਬੂਰ ਹੋਣਗੇ।ਇਸ ਮੌਕੇ ਮਜ਼ਦੂਰ ਜਸਵੀਰ ਸਿੰਘ, ਸੁਖਦੀਪ ਸਿੰਘ, ਮੇਹਰ ਸਿੰਘ, ਬਹਾਦਰ ਸਿੰਘ, ਕਾਲਾ ਸਿੰਘ,ਬੂਟਾ ਸਿµਘ, ਗੁਰਮੇਲ ਸਿੰਘ, ਮੇਲਾ ਸਿੰਘ, ਕਰਮਜੀਤ ਸਿੰਘ, ਲਾਲੀ ਸਿੰਘ, ਦਰਸਨ ਸਿੰਘ ,ਹਰਮੇਸ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਮਜ਼ਦੂਰ ਹਾਜ਼ਰ ਸਨ।

error: Content is protected !!