Gee 98News

ਬਰਨਾਲਾ ਵਿਖੇ ਲੱਗੇਗੀ ਪੈਕਿੰਗ ਮੈਟੀਰੀਅਲ ਬਣਾਉਣ ਵਾਲੀ ਇਕਾਈ

ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਇਨ ਪ੍ਰਿੰਸੀਪਲ ਅਪਰੂਵਲ ਜਾਰੀ

ਬਰਨਾਲਾ 21 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ )-

ਜ਼ਿਲ੍ਹਾ ਬਰਨਾਲਾ ਵਿੱਚ ਗੱਤੇ ਦੇ ਡੱਬੇ ਅਤੇ ਹੋਰ ਪੈਕਿੰਗ ਮੈਟੀਰੀਅਲ ਤਿਆਰ ਕਰਨ ਵਾਲੀ ਇਕਾਈ (ਮਿਰੇਕਲ ਵੈਲ ਪੈਕ (ਇੰਡੀਆ) ਪ੍ਰਾਈਵੇਟ ਲਿਮਟਿਡ) ਨੂੰ ਆਪਣਾ ਕੰਮ ਸ਼ੁਰੂ ਕਰਨ ਲਈ ਰਾਈਟ ਟੂ ਬਿਜ਼ਨਸ ਐਕਟ 2020 ਅਧੀਨ ਇਨ ਪ੍ਰਿੰਸੀਪਲ ਅਪਰੂਵਲ (ਸਿਧਾਂਤਕ ਮਨਜ਼ੂਰੀ) ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਜਾਰੀ ਕੀਤੀ ਗਈ। ਇਸ ਸਬੰਧੀ ਪੱਤਰ ਇਕਾਈ ਦੇ ਡਾਇਰੈਕਟਰ ਵਿਸ਼ਾਲ ਨਰੂਲਾ ਅਤੇ ਜਨਰਲ ਮੈਨੇਜਰ ਸੰਤੋਸ਼ ਪ੍ਰਕਾਸ਼ ਗੁਪਤਾ ਨੂੰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 27.68 ਕਰੋੜ ਰੁਪਏ ਦੀ ਲਾਗਤ ਨਾਲ ਇਹ ਇਕਾਈ ਰਾਜਗੜ੍ਹ ਰੋਡ ਧਨੌਲਾ ਵਿਖੇ ਲੱਗ ਰਹੀ ਹੈ। ਇਸ ਇਕਾਈ ਦੇ ਲੱਗਣ ਨਾਲ ਸੌ ਦੇ ਕਰੀਬ ਲੋਕਾਂ ਨੂੰ ਸਿੱਧਾ ਅਤੇ ਬਹੁਤ ਸਾਰੇ ਲੋਕਾਂ ਨੂੰ ਅਸਿੱਧੇ ਤੌਰ ਤੇ ਰੋਜ਼ਗਾਰ ਮਿਲੇਗਾ। ਜਨਰਲ ਮੈਨੇਜਰ ਜ਼ਿਲ੍ਹਾ ਉਦਯੋਗ ਕੇਂਦਰ ਬਰਨਾਲਾ ਪ੍ਰੀਤ ਮੋਹਿੰਦਰ ਬਰਾੜ ਨੇ ਦੱਸਿਆ ਇਸ ਐਕਟ ਅਧੀਨ ਇਕਾਈਆਂ ਨੂੰ ਲੋੜੀਂਦੀ ਫੀਸਾਂ ਜਮ੍ਹਾ ਕਰਾਉਣ ਉਪਰੰਤ ਫੋਕਲ ਪੁਆਇੰਟ ਵਿੱਚ ਲੱਗਣ ਵਾਲੀਆਂ ਇਕਾਈਆਂ ਨੂੰ ਤਿੰਨ ਦਿਨਾਂ ਵਿੱਚ ਅਤੇ ਫੋਕਲ ਪੁਆਇੰਟ ਤੇ ਬਾਹਰ ਲੱਗਣ ਵਾਲੀਆਂ ਇਕਾਈਆਂ ਨੂੰ ਪੰਦਰਾਂ ਦਿਨਾਂ ਵਿੱਚ ਇਹ ਅਪਰੂਵਲ ਜਾਰੀ ਕੀਤੀ ਜਾਣੀ ਹੈ। ਉਹਨਾਂ ਦੱਸਿਆ ਕਿ ਇਹ ਇਕਾਈ ਕਰੀਬ 3.5 ਏਕੜ ਖੇਤਰ ਵਿਚ ਸਥਿਤ ਹੈ ਅਤੇ ਅਗਲੇ 8 ਤੋਂ 10 ਮਹੀਨਿਆਂ ਵਿੱਚ ਇਕਾਈ ਵੱਲੋਂ ਉਸਾਰੀ ਦਾ ਕੰਮ ਪੂਰਨ ਕਰਕੇ ਇਕਾਈ ਸ਼ੁਰੂ ਕਰ ਦਿੱਤੀ ਜਾਵੇਗੀ।

Gee98 Ads
error: Content is protected !!