Gee 98News

ਪਿੰਡ ਢਿੱਲਵਾਂ ਦੀਆਂ ਔਰਤਾਂ ਲਈ ਦੋ ਰੋਜ਼ਾ ਸਿਖਲਾਈ ਕੈਂਪ ਲਾਇਆ

ਬਰਨਾਲਾ 24 ਅਪ੍ਰੈਲ ( ਨਿਰਮਲ ਸਿੰਘ ਪੰਡੋਰੀ)-

ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਵਿਚ ਮਹਿਲਾਵਾਂ ਨੂੰ ਹੁਨਰਮੰਦ ਬਣਾਉਣ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਤਹਿਤ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਵਿਖੇ ਪਿੰਡ ਦੀਆਂ ਔਰਤਾਂ ਲਈ ਬੁਣਾਈ/ ਸਿਲਾਈ ਦੀ ਦੋ ਰੋਜ਼ਾ ਮੁਫ਼ਤ ਟ੍ਰੇਨਿੰਗ ਗਰਾਂਟ ਥੌਰਟਨ ਭਾਰਤ, ਐਚਡੀਐੱਫਸੀ ਬੈਂਕ ਤੇ ਨਿਫਟ ਦੇ ਸਹਿਯੋਗ ਨਾਲ ਲਾਈ ਗਈ ਤਾਂ ਜੋ ਔਰਤਾਂ ਨੂੰ ਵੱਖ ਵੱਖ ਹੁਨਰ ਸਿਖਾ ਕੇ ਉਨ੍ਹਾਂ ਨੂੰ ਪੈਰਾਂ ‘ਤੇ ਖੜ੍ਹਾ ਕੀਤਾ ਜਾ ਸਕੇ।ਇਸ ਦੋ ਰੋਜ਼ਾ ਟ੍ਰੇਨਿੰਗ ਦੌਰਾਨ ਪਿੰਡ ਦੀਆਂ ਔਰਤਾਂ ਨੂੰ ਵੱਖ ਵੱਖ ਪੌਸ਼ਾਕਾਂ ਬੁਣਨ, ਕਪੜਿਆਂ ਦੀ ਕਟਾਈ, ਸਿਲਾਈ ਆਦਿ ਦੀ ਸਿਖਲਾਈ ਦਿੱਤੀ ਗਈ।

error: Content is protected !!