ਬਰਨਾਲਾ, 11 ਜੁਲਾਈ (ਨਿਰਮਲ ਸਿੰਘ ਪੰਡੋਰੀ) : 6ਵੇਂ ਪੇ-ਕਮਿਸ਼ਨ ਦੀਆਂ ਸਿਫ਼ਾਰਸਾਂ ਮੁਤਾਬਕ ਸਰਕਾਰੀ ਡਾਕਟਰਾਂ ਦੇ ਭੱਤਿਆਂ ਵਿੱਚ ਕੀਤੀ ਕਟੌਤੀ ਦੇ ਰੋਸ ਵਜੋਂ ਡਾਕਟਰਾਂ ਨੇ 12 ਤੋਂ 14 ਜੁਲਾਈ ਤੱਕ ਸਿਹਤ ਤੇ ਵੈਟਰਨਰੀ ਸੇਵਾਵਾਂ ਠੱਪ ਰੱਖਣ ਦਾ ਫ਼ੈਸਲਾ ਕੀਤਾ ਹੈ। ਇਸ ਦੌਰਾਨ ਓਪੀਡੀਜ਼ੀ ਵੀ ਠੱਪ ਰਹਿਣਗੀਆਂ। ਸਾਂਝੀ ਸਰਕਾਰੀ ਡਾਕਟਰ ਤਾਲਮੇਲ ਕਮੇਟੀ ਦੇ ਫ਼ੈਸਲੇ ਅਨੁਸਾਰ ਐਮਰਜੈਂਸੀ, ਕੋਵਿਡ,ਪੋਸਟਮਾਰਟਮ ਅਤੇ ਮੈਡੀਕਲ ਕਾਨੂੰਨੀ ਸੇਵਾਵਾਂ ਹੀ ਦਿੱਤੀਆਂ ਜਾਣਗੀਆਂ । ਡਾਕਟਰਾਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ 18 ਜੁਲਾਈ ਤੱਕ ਉਨਾਂ ਦੀ ਗੱਲ ਨਾ ਸੁਣੀ ਗਈ ਤਾਂ 19 ਜੁਲਾਈ ਤੋਂ ਡਾਕਟਰ ਅਣਮਿਥੇ ਸਮੇਂ ਲਈ ਮੈਡੀਕਲ ਹਥਿਆਰ ਸੁੱਟ ਦੇਣਗੇ।