Gee 98News

ਸੜਕ ਚੌੜੀ ਕਰਨ ਦੀ ਮੰਗ ਨੂੰ ਲੈ ਕੇ ਸੈਲੋ ਪਲਾਂਟ ਦੇ ਐਮਡੀ ਨੂੰ ਦਿੱਤਾ ਮੰਗ ਪੱਤਰ

-ਮੰਗ ਪੂਰੀ ਨਾ ਹੋਣ ਦੀ ਸੂਰਤ ’ਚ ਟਰੱਕਾਂ ਦੇ ਘਿਰਾਓ ਕਰਨ ਦੀ ਦਿੱਤੀ ਚਿਤਾਵਨੀ

ਬਰਨਾਲਾ 25 ਅਪ੍ਰੈਲ ( ਸੋਨੀ ਧਨੌਲਾ ‌)- ਭਾਰਤੀ ਕਿਸਾਨ ਯੂਨੀਅਨ ਕਾਦੀਆਂ ਇਕਾਈ ਪਿੰਡ ਸੇਖਾ ਵਲੋਂ ਸਮੂਹ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੀ ਮੰਗ ’ਤੇ ਕਰਮਗੜ੍ਹ ਵਾਲੀ ਸੜਕ ਸੇਖਾ ਰੇਲਵੇ ਫ਼ਾਟਕਾਂ ਤੱਕ ਚੌੜੀ ਕਰਨ ਦੀ ਮੰਗ ਨੂੰ ਲੈ ਕੇ ਬੀਆਰਸੀ ਸੈਲੋ ਪਲਾਂਟ ਸੇਖਾ ਦੇ ਐਮਡੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬੀਕੇਯੂ ਕਾਦੀਆਂ ਦੇ ਆਗੂ ਮਹਿੰਦਰ ਸਿੰਘ ਵੜੈਚ ਤੇ ਰਣਧੀਰ ਸਿੰਘ ਸੇਖਾ ਸੀਨੀਅਰ ਮੀਤ ਪ੍ਰਧਾਨ ਨੇ ਦੱਸਿਆ ਕਿ ਪਿੰਡ ਸੇਖਾ ਤੋਂ ਲੈ ਕੇ ਪਿੰਡ ਕਰਮਗੜ੍ਹ ਰੋਡ ਰੇਲਵੇ ਫ਼ਾਟਕ ਤੱਕ ਲਿੰਕ ਸੜਕ ਬਣੀ ਹੋਈ ਹੈ। ਜਿਸਦੀ ਲੰਬਾਈ ਲਗਭਗ 3 ਕਿਲੋਮੀਟਰ ਹੈ। ਇਸ ਰੋਡ ਤੋਂ ਰੋਜ਼ਾਨਾ ਵੱਡੀ ਗਿਣਤੀ ’ਚ ਬੀਆਰਸੀ ਸੈਲੋ ਪਲਾਂਟ ’ਚ ਟਰੱਕਾਂ ਆਦਿ ਵੀ ਆਵਾਜਾਈ ਬਣੀ ਰਹਿੰਦੀ ਹੈ। ਜਿਸ ਕਾਾਰਨ ਰਾਹੀਗਰਾਂ ਨੂੰ ਲੰਘਣ ’ਚ ਕਾਫ਼ੀ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਬੰਧੀ ਪਹਿਲਾਂ ਵੀ ਸੈਲੋ ਪਲਾਂਟ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ ਸੀ, ਪਰ ਇਸ ਸਮੱਸਿਆ ਦਾ ਹੱਲ ਨਹੀਂ ਹੋਇਆ। ਜਿਸ ਸਬੰਧੀ ਫਿਰ ਤੋਂ ਸਮੂਹ ਪਿੰਡ ਵਾਸੀਆਂ, ਪੰਚਾਇਤ ਤੇ ਕਿਸਾਨ ਯੂਨੀਅਨ ਆਗੂਆਂ ਵਲੋਂ ਸੈਲੋ ਪਲਾਂਟ ਦੇ ਐਮਡੀ ਨੂੰ ਸੜਕ ਚੌੜੀ ਕਰਨ ਸਬੰਧੀ ਮੰਗ ਪੱਤਰ ਦਿੱਤਾ ਗਿਆ ਹੈ। ਆਗੂਆਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੂੰ ਇਸੇ ਤਰ੍ਹਾਂ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਤਾਂ ਉਹ ਸੈਲੋ ਪਲਾਂਟ ਨੂੰ ਜਾਣ ਵਾਲੇ ਟਰੱਕਾਂ ਦਾ ਘਿਰਾਓ ਕਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਸਰਪੰਚ ਸੁਰਜੀਤ ਸਿੰਘ ਸੇਖਾ, ਗੁਰਚੇਤ ਸਿੰਘ ਸਾਬਕਾ ਸਰਪੰਚ, ਅੱਛਰਾ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ, ਰਾਮ ਸਿੰਘ, ਜਸਵਿੰਦਰ ਸਿੰਘ, ਜਗਰਾਜ ਸਿੰਘ, ਮੇਜਰ ਸਿੰਘ, ਬੂਟਾ ਸਿੰਘ, ਜੀਤ ਸਿੰਘ, ਬਲਜਿੰਦਰ ਸਿੰਘ, ਜਸਵੀਰ ਸਿੰਘ ਗੁਰਚਰਨ ਸਿੰਘ ਤੇ ਗੁਰਦਿਆਲ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!