Gee 98News

ਬਰਨਾਲਾ 2 ਮਾਰਚ (ਨਿਰਮਲ ਸਿੰਘ ਪੰਡੋਰੀ)-

-ਸ੍ਰੀ ਗੁਰੂ ਰਵਿਦਾਸ ਜੀ ਦੇ 649 ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਟਰੱਸਟ ਵੱਲੋਂ ਕੀਤੇ ਇਸ ਵਿਆਹ ਸਮਾਗਮ ਵਿੱਚ ਸੁਸ਼ੀਲ ਕੁਮਾਰ ਚੇਅਰਮੈਨ ਪੰਜਾਬ ਫਾਰਮੇਸੀ ਕੌਂਸਲ ਅਤੇ ਐਸ ਬੀ ਐਸ ਗਰੁੱਪ ਆਫ਼ ਕਾਲਜ ਅਤੇ ਮਾਲਵਾ ਕਾਲਜ ਮਹਿਲ ਕਲਾਂ ਦਾ ਵਿਸ਼ੇਸ਼ ਯੋਗਦਾਨ ਰਿਹਾ। ਪ੍ਰਬੰਧਕਾਂ ਵੱਲੋਂ 10 ਲੋੜਵੰਦ ਲੜਕੀਆਂ ਦੇ ਵਿਆਹ ਮੌਕੇ ਘਰੇਲੂ ਵਰਤੋ ਦਾ ਕਾਫੀ ਸਮਾਨ ਵੀ ਦਿੱਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸੰਤ ਮਹਾਂਪੁਰਸ਼ਾਂ ਵੱਲੋਂ ਰੱਬੀ ਬਾਣੀ ਦੇ ਕੀਰਤਨ ਕੀਤੇ ਗਏ ਜਿਸ ਵਿੱਚ ਸੰਤ ਦਵਿੰਦਰ ਹੀਰਾ ਆਲ ਇੰਡੀਆ ਆਦਿ ਧਰਮ ਮਿਸ਼ਨ ਭਾਰਤ ਖੁਰਾਲਗੜ੍ਹ ਵਾਲੇ,ਬਾਬਾ ਰਾਜਵਰਿੰਦ ਸਿੰਘ ਜੀ ਟਿੱਬਾ , ਬਾਬਾ ਦਾਰਾ ਸਿੰਘ ਖਾਲਸਾ,ਸੰਤ ਬਾਬਾ ਕਾਹਨ ਸਿੰਘ ਲੁਧਿਆਣਾ, ਬਾਬਾ ਹੀਰਾ ਫੌਜੀ ਲੁਧਿਆਣਾ , ਬਾਬਾ ਹੰਸਪਾਲ ਜੀ ਖੁਰਾਲਗੜ੍ਹ ਸਾਹਿਬ ,ਬਾਬਾ ਸ਼ੇਰ ਸਿੰਘ ,ਮਨਪ੍ਰੀਤ ਸਿੰਘ ਜੀ ਖਾਲਸਾ ਅਲੀਪੁਰ ਵਾਲੇ, ਬਾਬਾ ਗੁਰਪ੍ਰੀਤ ਸਿੰਘ ਬਰਨਾਲੇ ਵਾਲੇ , ਭਾਈ ਸੁਖਵਿੰਦਰ ਸਿੰਘ ਜੀ ਗਹਿਲਾਂ, ਵਾਲਿਆਂ ਵੱਲੋਂ ਸਿੱਖ ਇਤਿਹਾਸ ਨਾਲ ਜੋੜਿਆ ਗਿਆ। ਇਸ ਮੌਕ ਕੁਲਦੀਪ ਸਿੰਘ ਕਾਲਾ ਢਿੱਲੋ ਐਮ ਐਲ ਏ ਹਲਕਾ ਬਰਨਾਲਾ , ਰਾਮ ਤੀਰਥ ਮੰਨਾ ਚੇਅਰਮੈਨ ਇੰਪਰੂਵਮੈਂਟ ਟਰੱਸਟ ਬਰਨਾਲਾ ,ਗੁਰਦੀਪ ਸਿੰਘ ਬਾਠ ਸਮਾਜਸੇਵੀ, ਸਰਪੰਚ ਨਾਥ ਸਿੰਘ ਹਮੀਦੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਬਾਦਲ ਵਿਸ਼ੇਸ਼ ਤੌਰ ‘ਤੇ ਨਵਵਿਆਹੁਤਾ ਜੋੜਿਆਂ ਜੋੜਿਆਂ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ।

                                                       ਇਸ ਮੌਕੇ ਗੱਲਬਾਤ ਕਰਦੇ ਹੋਏ ਟਰੱਸਟ ਦੇ ਪ੍ਰਧਾਨ ਜਗਤਾਰ ਸਿੰਘ ਅਤੇ ਜਨਰਲ ਸਕੱਤਰ ਅਵਤਾਰ ਸਿੰਘ ਢਿੱਲੋਂ ਨੇ ਦੱਸਿਆ ਕਿ ਟਰੱਸਟ ਵੱਲੋਂ ਇਹ ਕਾਰਜ ਪਿਛਲੇ ਕਈ ਸਾਲਾਂ ਤੋਂ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਅੱਜ ਦਾ ਇਹ ਸਮਾਗਮ ਸਫਲਤਾ ਪੂਰਵਕ ਸੰਪੰਨ ਹੋਇਆ ਜਿਸ ਵਿੱਚ 10 ਲੋੜਵੰਦ ਲੜਕੀਆਂ ਦੇ ਵਿਆਹ ਕੀਤੇ ਗਏ। ਉਹਨਾਂ ਦੱਸਿਆ ਕਿ ਇਸ ਵੱਡੇ ਸਮਾਗਮ ਵਿੱਚ ਟਰੱਸਟ ਦੇ ਖਜ਼ਾਨਚੀ ਬੂਟਾ ਸਿੰਘ ਧਾਲੀਵਾਲ, ਮੇਜਰ ਸਿੰਘ, ਬਾਬੂ ਸਿੰਘ ਕੁੰਭੜਵਾਲ, ਸਵਰਨ ਸਿੰਘ ਸਹਿਜੜਾ ,ਹਰਜਿੰਦਰ ਸਿੰਘ ਘੁਮਾਣ ,ਡਾਕਟਰ ਜਗਦੀਸ਼ ਸਿੰਘ ,ਦੁਖਵਿੰਦਰ ਸਿੰਘ ਸਹਿਜੜਾ ,ਗੁਰਦੀਪ ਸਿੰਘ ਨੰਗਲ, ਪ੍ਰੇਮੀ ਕਰਮਜੀਤ ਸਿੰਘ, ਬਾਬਾ ਸੁਰਜੀਤ ਸਿੰਘ ,ਪ੍ਰੇਮੀ ਰਹਿਮਤ ਸਿੰਘ, ਬਹਾਦਰ ਸਿੰਘ ਫੌਜੀ ,ਬਲੌਰ ਸਿੰਘ ਸੇਖਾ , ਤਰਸੇਮ ਸਿੰਘ ਅਤੇ ਟਰੱਸਟ ਦੀਆਂ ਮਹਿਲਾਂ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਜਿਨਾਂ ਨੇ ਲੜਕੀਆਂ ਲਈ ਘਰੇਲੂ ਸਮਾਨ ਨੂੰ ਤਰਤੀਬਬੱਧ ਕਰਨ ਵਿੱਚ ਵਿਸ਼ੇਸ਼ ਭੂਮਿਕਾ ਨਿਭਾਈ। ਟਰੱਸਟ ਵੱਲੋਂ ਐਸਬੀਐਸ ਗਰੁੱਪ ਆਫ ਕਾਲਜ ਅਤੇ ਮਾਲਵਾ ਨਰਸਿੰਗ ਗਰੁੱਪ ਦੇ ਵਿੱਚ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਅਤੇ ਸਟਾਫ਼ ਸਮੇਤ ਸਮੁੱਚੇ ਵਿਦਿਆਰਥੀਆਂ ਵੱਲੋਂ ਇਸ ਵਿਆਹ ਸਮਾਗਮ ਵਿੱਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਬਾਂਸਲ ਪਰਿਵਾਰ ਨੇ ਆਏ ਹੋਏ ਮਹਿਮਾਨਾਂ ਦੀ ਆਓ ਭਗਤ ਕਰਨ ਤੇ ਸਮੁੱਚੇ ਪ੍ਰਬੰਧਾਂ ਵਿੱਚ ਕੋਈ ਕਮੀ ਮਹਿਸੂਸ ਨਹੀਂ ਹੋਣ ਦਿੱਤੀ। ਇਸ ਮੌਕੇ ਚੇਅਰਮੈਨ ਸੁਸ਼ੀਲ ਕੁਮਾਰ ਬਾਂਸਲ ਨੇ ਕਿਹਾ ਕਿ ਉਹਨਾਂ ਦਾ ਪਰਿਵਾਰ ਹਮੇਸ਼ਾ ਸਮਾਜ ਸੇਵਾ ਅਤੇ ਖਾਸ ਕਰਕੇ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਤਤਪਰ ਰਿਹਾ ਹੈ। ਚੇਅਰਮੈਨ ਬਾਂਸਲ ਨੇ ਕਿਹਾ ਕਿ ਅਜੋਕੇ ਦੌਰ ਦੀ ਮਹਿੰਗਾਈ ਦੇ ਦੌਰ ਵਿੱਚ ਆਰਥਿਕ ਤੌਰ ‘ਤੇ ਕਮਜ਼ੋਰ ਪਰਿਵਾਰਾਂ ਨੂੰ ਲੜਕੀਆਂ ਦੇ ਵਿਆਹ ਕਰਨ ਵਿੱਚ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਕਰਕੇ ਇਸ ਤਰ੍ਹਾਂ ਦੇ ਸਮੂਹਿਕ ਵਿਆਹ ਸਮਾਗਮ ਲੋੜਵੰਦ ਪਰਿਵਾਰਾਂ ਲਈ ਆਰਥਿਕ ਤੌਰ ‘ਤੇ ਵੱਡਾ ਸਹਾਰਾ ਬਣਦੇ ਹਨ।

Gee98 Ads

Leave a Reply

Your email address will not be published. Required fields are marked *

error: Content is protected !!