Gee 98News

ਕਵਰੇਜ ਦੌਰਾਨ ਹੀ ਗੋਲੀਆਂ ਦਾ ਸ਼ਿਕਾਰ ਹੋਇਆ ਪੱਤਰਕਾਰ ਸਿੱਦੀਕੀ

ਬਰਨਾਲਾ, 17 ਜੁਲਾਈ (ਜੀ98 ਨਿਊਜ਼) : ਅਫਗਾਨਿਸਤਾਨ ਦੇ ਫ਼ੌਜੀਆਂ ਅਤੇ ਤਾਲਿਬਾਨ ਅੱਤਵਾਦੀਆਂ ਵਿਚਕਾਰ ਲੜਾਈ ਦੀ ਕਵਰੇਜ ਦੌਰਾਨ ਮਾਰੇ ਗਏ ਪੁਲਿਤਜ਼ਰ ਪੁਰਸਕਾਰ ਜੇਤੂ ਭਾਰਤੀ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਦੀ ਮੌਤ ਕਾਰਨ ਪੱਤਰਕਾਰ ਭਾਈਚਾਰੇ ਨੂੰ ਵੱਡਾ ਝਟਕਾ ਲੱਗਾ ਹੈ। ਦਾਨਿਸ਼ ਖ਼ਬਰ ਏਜੰਸੀ ਰਾਇਟਰਜ਼ ਲਈ ਕੰਮ ਕਰਦਾ ਸੀ । ਫੋਟੋ ਪੱਤਰਕਾਰੀ ਦੇ ਖ਼ੇਤਰ ਵਿੱਚ ਦਾਨਿਸ਼ ਸਿੱਦੀਕੀ ਦਾ ਕੰਮ ਬਾਕਮਾਲ ਸੀ। ਅਫਗਾਨ ਫ਼ੌਜੀਆਂ ਤੇ ਤਾਲਿਬਾਨੀਆਂ ਵਿਚਕਾਰ ਗੋਲੀਬਾਰੀ ਹੋਣ ਸਮੇਂ ਦਾਨਿਸ਼ ਕੰਧਾਰ ’ਚ ਯੁੱਧ ਦੀ ਕਵਰੇਜ ਕਰ ਰਿਹਾ ਸੀ।

error: Content is protected !!