Gee 98News

ਸਰਪੰਚ ਕਹਿੰਦੇ.. ਜਦੋਂ ਦੇ ਬਣੇ ਹਾਂ ਕਿਸੇ ਨੇ ਮਾਣ ਭੱਤੇ ਦਾ ਧੇਲਾ ਨਹੀਂ ਦਿੱਤਾ

ਬਰਨਾਲਾ, 17 ਜੁਲਾਈ (ਨਿਰਮਲ ਸਿੰਘ ਪੰਡੋਰੀ ) : ਬਰਨਾਲਾ ਜ਼ਿਲੇ ਦੇ ਸ਼ਹਿਣਾ ਬਲਾਕ ਨਾਲ ਸਬੰਧਿਤ ਵੱਡੀ ਗਿਣਤੀ ’ਚ ਸਰਪੰਚਾਂ ਨੇ ਸਥਾਨਕ ਰੈਸਟ ਹਾਊਸ ’ਚ ਇਕੱਠੇ ਹੋ ਕੇ ਸਰਕਾਰੀ ਅਦਾਰਿਆਂ ਅਤੇ ਥਾਣਿਆਂ ’ਚ ਇੱਜ਼ਤਮਾਣ ਨਾ ਮਿਲਣ ਸੰਬੰਧੀ ਰੱਜ ਕੇ ਭੜਾਸ ਕੱਢੀ। ਇਸ ਮੌਕੇ ਸਰਪੰਚ ਬਲਵੀਰ ਸਿੰਘ ਜੋਧਪੁਰ, ਸਰਨਜੀਤ ਸਿੰਘ ਟੱਲੇਵਾਲ, ਰੂਪ ਸਿੰਘ ਮੌੜ, ਜਸਵੰਤ ਸਿੰਘ ਗਿੱਲ ਕੋਠੇ, ਗੁੁੁੁਰਜੰਟ ਸਿੰਘ ਢਿਲਵਾਂ ਨਾਭਾ, ਜਗਤਾਰ ਸਿੰਘ ਘੁੰਨਸ,ਗੁਰਮੀਤ ਕੌਰ ਨਿੰਮਵਾਲਾ ਮੌੜ ਅਤੇ ਬਖ਼ਤਗੜ ਦੀ ਸਰਪੰਚ ਦੇ ਪੁੱਤਰ ਤਰਨਜੀਤ ਸਿੰਘ ਦੁੱਗਲ ਨੇ ਕਿਹਾ ਕਿ ਸਰਪੰਚੀ ਦੀ ਚੋਣ ਭਾਂਵੇ
ਲੋਕਤੰਤਰੀ ਢੰਗ ਨਾਲ ਹੁੰਦੀ ਹੈ ਪਰ ਸਰਕਾਰੀ ਦਫ਼ਰਤਾਂ/ਥਾਣਿਆਂ ’ਚ ਸਰਪੰਚਾਂ ਦਾ ਨਿਰਾਦਰ ਹੀ ਕੀਤਾ ਜਾਂਦਾ ਹੈ। ਸਰਪੰਚਾਂ ਨੇ ਰੋਸ ਕੀਤਾ ਕਿ ਜਦੋਂ ਦੇ ਬਣੇ ਹਾਂ, ਕਿਸੇ ਨੇ ਮਾਣ ਭੱਤੇ ਦਾ ਧੇਲਾ ਨਹੀਂ ਦਿੱਤਾ। ਵਿਕਾਸ ਕੰਮਾਂ ਲਈ ਸਿਰਫ਼ ਗਰਾਂਟਾਂ ਦੇ ਸੈਕਸ਼ਨ ਪੱਤਰ ਹੀ ਦਿੱਤੇ ਜਾ ਰਹੇ ਹਨ, ਜਦ ਕਿ ਪੰਚਾਇਤਾਂ ਦੇ ਖ਼ਾਤਿਆਂ ਵਿੱਚ ਪੈਸਾ ਨਹੀਂ ਭੇਜਿਆ ਜਾ ਰਿਹਾ। ਆਪਣਾ ਮਾਣ ਸਤਿਕਾਰ ਬਹਾਲ ਕਰਵਾਉਣ ਲਈ ਸਰਪੰਚਾਂ ਨੇ ਜਥੇਬੰਦਕ ਏਕਤਾ ਦਾ ਪ੍ਰਗਟਾਵਾ ਕਰਦੇ ਹੋਏ ਪੰਚਾਇਤ ਯੂਨੀਅਨ ਸ਼ਹਿਣਾ ਦਾ ਗਠਨ ਵੀ ਕੀਤਾ ਜਿਸ ਦਾ ਪ੍ਰਧਾਨ ਸਰਪੰਚ ਬਲਵੀਰ ਸਿੰਘ ਜੋਧਪੁਰ ਅਤੇ ਹੋਰ ਆਹੁਦੇਦਾਰ ਵੀ ਚੁਣੇ ਗਏ।

error: Content is protected !!