Gee 98News

ਟਵਿੱਟਰ ਅਕਾਊਂਟ ਚਲਾਉਣ ਵਾਲੇ ਸਾਵਧਾਨ

ਚੰਡੀਗੜ 19 ਜੁਲਾਈ (ਜੀ98 ਨਿਊਜ਼) : ਟਵਿੱਟਰ ਅਕਾਊਂਟ ਚਲਾਉਣ ਵਾਲਿਆਂ ਲਈ ਇਹ ਖ਼ਬਰ ਕੁਝ
ਚਿੰਤਾਜਨਕ ਹੋ ਸਕਦੀ ਹੈ ਕਿਉਂਕਿ ਹੈਕਰਾਂ ਨੇ 10 ਕੁ ਦਿਨਾਂ ਦੇ ਵਕਫ਼ੇ ’ਚ 2 ਵਾਰ ਇੱਕ ਸਿਆਸੀ ਪਾਰਟੀ ਦਾ ਟਵਿੱਟਰ ਅਕਾਊਂਟ ਹੈਕ ਕਰ ਲਿਆ ਹੈ। ਆਲ ਇੰਡੀਆ ਮਜਲਿਸ-ਏ-ਇਤਿਹਾਦੁਲ-ਮੁਸਲਮੀਨ ਦੇ ਸੂਤਰਾਂ ਅਨੁਸਾਰ ਉਨਾਂ ਦੀ ਪਾਰਟੀ ਦਾ ਟਵਿੱਟਰ ਅਕਾਊਂਟ ਐਤਵਾਰ ਹੈਕ ਕਰ ਲਿਆ ਗਿਆ ਹੈ, ਜਿਸ ਦੇ 6.78 ਲੱਖ ਫਾਲੋਅਰਜ਼ ਹਨ। ਅਜਿਹਾ ਕੁਝ ਦਿਨ ਪਹਿਲਾਂ ਵੀ ਹੋਇਆ ਸੀ ਪਰ ਹੈਕਰਾਂ ਨੇ ਅਕਾਊਂਟ ਬਹਾਲ ਕਰ ਦਿੱਤਾ ਸੀ। ਉਨਾਂ ਦੱਸਿਆ ਕਿ ਹੈਕਰਾਂ ਨੇ ਟਵਿੱਟਰ ਪ੍ਰੋਫਾਈਲ ਬਦਲ ਕੇ ਟੈੱਸਲਾ ਦੇ ਸੀਈਓ ਐਲਨ ਮਸਕ ਦੀ ਤਸਵੀਰ ਲਗਾ ਦਿੱਤੀ ਹੈ।

error: Content is protected !!