Skip to main content

Gee 98News

ਹੁਣ ਟਰਾਂਸਜੈਂਡਰ ਵੀ ਹੋ ਸਕਣਗੇ ਪੰਜਾਬ ਪੁਲਿਸ ਵਿਚ ਭਰਤੀ

ਚੰਡੀਗੜ੍ਹ,5 ਸਤੰਬਰ-ਹੁਣ ‘ਟਰਾਂਸਜੈਂਡਰ’ ਵੀ ਪੰਜਾਬ ਪੁਲਿਸ ਵਿੱਚ ਭਰਤੀ ਹੋ ਸਕਣਗੇ। ਟਰਾਸਜੈਂਡਰ ਨੂੰ ਬਰਾਬਰਤਾ ਦੇ ਮੌਕੇ ਪ੍ਰਦਾਨ ਕਰਨ ਲਈ ਪੰਜਾਬ ਪੁਲਿਸ ਨੇ ਟਰਾਂਸਜੈਂਡਰ ਐਕਟ 2019 ਨੂੰ ਲਾਗੂ ਕਰਕੇ ਇਸ ਸਬੰਧੀ ਨੀਤੀ ਬਣਾਈ ਹੈ। ਪੁਲਿਸ ਭਰਤੀ ਲਈ ਟਰਾਂਸਜੈਂਡਰ ਨੂੰ ਰਿਜ਼ਰਵ ਸ਼੍ਰੇਣੀ ਵਿੱਚ ਰੱਖਿਆ ਜਾਵੇਗਾ ਅਤੇ ਹੋਰ ਰਿਜ਼ਰਵ ਸ਼੍ਰੇਣੀਆਂ ਵਾਂਗ ਹੀ ਲਾਭ ਦਿੱਤੇ ਜਾਣਗੇ। ਪੰਜਾਬ ਪੁਲੀਸ ਵੱਲੋਂ ਸੂਬੇ ‘ਚ ਹਰ ਸਾਲ ਪੁਲਿਸ ਭਰਤੀ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ, ਹੁਣ ਨਵੇਂ ਨਿਯਮਾਂ ਤਹਿਤ ਟ੍ਰਾਂਸਜੈਂਡਰ ਵੀ ਇਸ ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈ ਸਕਣਗੇ । ਭਰਤੀ ਪ੍ਰਕਿਰਿਆ ਵਿੱਚ ਹਿੱਸਾ ਲੈਣ ਵਾਲੇ ਟਰਾਂਸਜੈਂਡਰਾਂ ਲਈ ਜ਼ਿਲ੍ਹਾ ਮੈਜਿਸਟਰੇਟ ਦੁਆਰਾ ਜਾਰੀ ਇੱਕ ਸਰਟੀਫਿਕੇਟ ਲਾਜ਼ਮੀ ਕੀਤਾ ਗਿਆ ਹੈ ਜਿਸ ਨਾਲ ਉਹ ਉਮਰ ਵਰਗ, ਅਰਜ਼ੀ ਫੀਸ ਅਤੇ ਰਾਖਵੀਆਂ ਸ਼੍ਰੇਣੀਆਂ ਵਾਂਗ ਹੋਰ ਛੋਟਾਂ ਪ੍ਰਾਪਤ ਕਰਨ ਦੇ ਯੋਗ ਹੋਣਗੇ।ਫਿਜ਼ੀਕਲ ਮਾਪ ਟੈਸਟ ਅਤੇ ਫਿਜ਼ੀਕਲ ਸਕ੍ਰੀਨਿੰਗ ਟੈਸਟ ਵਿੱਚ ਉਨ੍ਹਾਂ ਨੂੰ ਮਹਿਲਾ ਉਮੀਦਵਾਰਾਂ ਦੇ ਬਰਾਬਰ ਮੰਨਿਆ ਜਾਵੇਗਾ ਪਰੰਤੂ ਵਿੱਦਿਅਕ ਯੋਗਤਾ ਦੇ ਮਾਮਲੇ ਵਿੱਚ ਉਹਨਾਂ ਨੂੰ ਇਸ਼ਤਿਹਾਰ ਵਿੱਚ ਨਿਰਧਾਰਿਤ ਵਿੱਦਿਅਕ ਯੋਗਤਾ ਪੂਰੀ ਕਰਨੀ ਪਵੇਗੀ ।

error: Content is protected !!