Skip to main content

Gee 98News

ਲਓ ਜੀ…ਨਵਜੋਤ ਸਿੰਘ ਸਿੱਧੂ ਨੇ ਤਾਂ ਭਰ ਦਿੱਤੀ ਹਾਮੀ…..!

ਚੰਡੀਗੜ੍ਹ, 6 ਸਤੰਬਰ-ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਭਾਰਤੀ ਜਨਤਾ ਪਾਰਟੀ ਦੇ ਖਿਲਾਫ ਦੇਸ਼ ਵਿਆਪੀ ਗੱਠਜੋੜ ਤਹਿਤ ਆਮ ਆਦਮੀ ਪਾਰਟੀ ਨਾਲ ਮਿਲ ਕੇ ਚੋਣਾਂ ਲੜਨ ਦੀ ਹਾਮੀ ਭਰੀ ਹੈ। ਸਿੱਧੂ ਨੇ ਕਿਹਾ ਕਿ ਜਦੋਂ ਗੱਲ ਦੇਸ਼ ਨੂੰ ਬਚਾਉਣ ਦੀ ਹੋਵੇ ਤਾਂ ਨਿੱਕੇ-ਮੋਟੇ ਗਿਲੇ ਸ਼ਿਕਵੇ ਦੂਰ ਰੱਖਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ‘ਚ ਹਾਈਕਮਾਂਡ ਦਾ ਫੈਸਲਾ ਸਰਵਸ਼੍ਰੇਸ਼ਠ ਹੋਵੇਗਾ । ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਮਿਲ ਕੇ ਚੋਣਾਂ ਲੜਨ ਸਬੰਧੀ ਬਿਆਨ ਦੇ ਚੁਕੇ ਹਨ । ਪੰਜਾਬ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਪ ਨਾਲ ਪੰਜਾਬ ‘ਚ ਮਿਲ ਕੇ ਚੋਣਾਂ ਲੜਨ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਪਰੰਤੂ ਨਵਜੋਤ ਸਿੰਘ ਸਿੱਧੂ ਦੇ ਤਾਜ਼ਾ ਬਿਆਨ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਹਾਈਕਮਾਂਡ ਪੱਧਰ ‘ਤੇ ਇਸ ਸੰਬੰਧੀ ਖਿਚੜੀ ਪੱਕ ਚੁੱਕੀ ਹੈ । ਸਿਆਸੀ ਮਾਹਿਰਾਂ ਵੱਲੋਂ ਨਵਜੋਤ ਸਿੰਘ ਸਿੱਧੂ ਦੇ ਬਿਆਨ ਨੂੰ ‘ਆਪ’ ਨਾਲ ਮਿਲ ਕੇ ਚੋਣਾਂ ਲੜਨ ਸੰਬੰਧੀ ਹਾਈਕਮਾਂਡ ਦਾ ਪੰਜਾਬ ਦੇ ਆਗੂਆਂ ਨੂੰ ਦਿੱਤਾ ਸੰਕੇਤ ਮੰਨਿਆ ਜਾ ਰਿਹਾ ਹੈ।

error: Content is protected !!