Gee 98News

ਚੰਡੀਗੜ੍ਹ, 6 ਸਤੰਬਰ-ਪਾਕਿਸਤਾਨ ਦੀ ਇੱਕ ਅਦਾਲਤ ਨੇ ਸੋਸ਼ਲ ਮੀਡੀਆ ‘ਤੇ ਪੈਗੰਬਰ ਮੁਹੰਮਦ ਅਤੇ ਕੁਰਾਨ ਸਬੰਧੀ ਇਤਰਾਜ਼ਯੋਗ ਪੋਸਟ ਪਾਉਣ ਵਾਲੇ ਚਾਰ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ। ਵਧੀਕ ਜ਼ਿਲ੍ਹਾ ਸੈਸ਼ਨ ਜੱਜ (ਰਾਵਲਪਿੰਡੀ) ਅਹਿਸਾਨ ਮਹਿਮੂਦ ਮਲਿਕ ਨੇ ਸੋਮਵਾਰ ਨੂੰ ਚਾਰਾਂ ਨੂੰ ਫੇਸਬੁੱਕ ‘ਤੇ ਈਸ਼ਨਿੰਦਾ ਸਮੱਗਰੀ ਪੋਸਟ ਕਰਨ ਲਈ ਮੌਤ ਦੀ ਸਜ਼ਾ ਸੁਣਾਈ ਅਤੇ 5ਵੇਂ ਸ਼ੱਕੀ ਉਸਮਾਨ ਲਿਆਕਤ ਨੂੰ 7 ਸਾਲ ਦੀ ਸਜ਼ਾ ਸੁਣਾਈ ਗਈ ਹੈ। ਐੱਫਆਈਏ ਨੇ ਕਿਹਾ, “ਵਧੀਕ ਜ਼ਿਲ੍ਹਾ ਸੈਸ਼ਨ ਜੱਜ ਨੇ ਸੋਮਵਾਰ ਨੂੰ 20 ਸਾਲ ਦੇ ਨੌਜਵਾਨਾਂ ਮੁਹੰਮਦ ਅਮੀਨ, ਵਜ਼ੀਰ ਗੁਲ, ਫੈਜ਼ਾਨ ਰਜ਼ਾਕ ਅਤੇ ਮੁਹੰਮਦ ਰਿਜ਼ਵਾਨ ਨੂੰ ਫੇਸਬੁੱਕ ‘ਤੇ ਪੈਗੰਬਰ ਵਿਰੁੱਧ ਈਸ਼ਨਿੰਦਾ ਸਮੱਗਰੀ ਪੋਸਟ ਕਰਨ ‘ਤੇ ਮੌਤ ਦੀ ਸਜ਼ਾ ਸੁਣਾਈ।” ਅਦਾਲਤ ਨੇ ਕਿਹਾ, ”ਦੋਸ਼ੀਆਂ ਨੇ ਸੋਸ਼ਲ ਮੀਡੀਆ ‘ਤੇ ਕੁਰਾਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਸਾਂਝੀਆਂ ਕੀਤੀਆਂ ਸਨ।” ਐੱਫਆਈਏ ਨੇ ਕਿਹਾ ਕਿ ਉਸ ਦੀ ਸਾਈਬਰ-ਅਪਰਾਧ ਵਿਰੋਧੀ ਸ਼ਾਖਾ ਨੇ ਉਮਰ ਨਵਾਜ਼ ਨਾਂ ਦੇ ਵਿਅਕਤੀ ਤੋਂ ਸ਼ਿਕਾਇਤ ਮਿਲਣ ਤੋਂ ਬਾਅਦ ਪਿਛਲੇ ਸਾਲ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਨਵਾਜ਼ ਨੇ ਦੋਸ਼ ਲਾਇਆ ਸੀ ਕਿ ਸ਼ੱਕੀਆਂ ਨੇ ਪੈਗੰਬਰ ਅਤੇ ਕੁਰਾਨ ਬਾਰੇ ਈਸ਼ਨਿੰਦਾ ਸਮੱਗਰੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਜੱਜ ਨੇ ਦੋਸ਼ੀਆਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਖਾਤਿਆਂ ਦੇ ਫੋਰੈਂਸਿਕ ਸਬੂਤ ਪੇਸ਼ ਕੀਤੇ ਜਾਣ ਤੋਂ ਬਾਅਦ ਦੋਸ਼ੀ ਠਹਿਰਾਇਆ।

Leave a Reply

Your email address will not be published. Required fields are marked *

error: Content is protected !!