Skip to main content

Gee 98News

“ਆਪ” ਵਿਧਾਇਕ ਕੁਲਵੰਤ ਸਿੰਘ ਗਵਰਨਰ ਦੇ ਰਾਡਾਰ ‘ਤੇ…!

ਚੰਡੀਗੜ੍ਹ,27 ਅਕਤੂਬਰ-ਪੰਜਾਬ ਦੇ ਗਵਰਨਰ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੇ ਇੱਕ ਵਾਰ ਫੇਰ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਨੂੰ ਨਿਸ਼ਾਨੀ ‘ਤੇ ਲੈ ਕੇ ਮੁੱਖ ਮੰਤਰੀ ਪੰਜਾਬ ਨੂੰ ਇੱਕ ਚਿੱਠੀ ਲਿਖ ਕੇ ਵਿਧਾਇਕ ਦੀ ਸ਼ਿਕਾਇਤ ਕੀਤੀ ਹੈ । ਗਵਰਨਰ ਸ੍ਰੀ ਪੁਰੋਹਿਤ ਨੇ ਮੋਹਾਲੀ ਤੋਂ ਆਪ ਵਿਧਾਇਕ ਕੁਲਵੰਤ ਸਿੰਘ ਦੀ ਮਾਲਕੀ ਵਾਲੀ ਰੀਅਲ ਅਸਟੇਟ ਕੰਪਨੀ ਦੇ ਕੰਮ ‘ਤੇ ਸਵਾਲ ਖੜ੍ਹੇ ਕਰਦੇ ਹੋਏ ਮੁੱਖ ਮੰਤਰੀ ਨੂੰ ਕਿਹਾ ਕਿ ਵਿਧਾਇਕ ਦੀ ਕੰਪਨੀ ਵੱਲੋਂ ਬਣਾਏ ਜਾ ਰਹੇ 2 ਪ੍ਰੋਜੈਕਟਾਂ ਸਬੰਧੀ ਕੇਂਦਰੀ ਵਾਤਾਵਰਣ ਮੰਤਰਾਲੇ ਤੋਂ ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਇਹਨਾਂ ਸ਼ਿਕਾਇਤਾਂ ਦੇ ਹਵਾਲੇ ਵਿੱਚ ਗਵਰਨਰ ਨੇ ਮੁੱਖ ਮੰਤਰੀ ਨੂੰ ਕਿਹਾ ਹੈ ਕਿ ਉਕਤ ਵਿਧਾਇਕ ਦੀ ਕੰਪਨੀ ਖਿਲਾਫ ਨਿਯਮਾਂ ਦੀ ਉਲੰਘਣਾ ਸਬੰਧੀ ਬਣਦੀ ਕਾਰਵਾਈ ਕੀਤੀ ਜਾਵੇ । ਗਵਰਨਰ ਨੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਇਹ ਵੀ ਕਿਹਾ ਹੈ ਕਿ ਵਿਧਾਇਕ ਉੱਪਰ ਕੀਤੀ ਗਈ ਕਾਰਵਾਈ ਨਾਲ ਸੰਬੰਧਿਤ ਰਿਪੋਰਟ ਵੀ ਗਵਰਨਰ ਹਾਊਸ ਨੂੰ ਭੇਜੀ ਜਾਵੇ। ਗਵਰਨਰ ਨੇ ਮੁੱਖ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿੱਚ ਜ਼ਿਕਰ ਕੀਤਾ ਹੈ ਕਿ ਵਿਧਾਇਕ ਕੁਲਵੰਤ ਸਿੰਘ ਦੀ ਰੀਅਲ ਅਸਟੇਟ ਕੰਪਨੀ ਵੱਲੋਂ ਸੈਕਟਰ 82,83 ਅਤੇ ਸੈਕਟਰ 66-ਏ ਵਿੱਚ ‌ਬਣਾਏ ਜਾ ਰਹੇ ਦੋ ਪ੍ਰੋਜੈਕਟਾਂ ‘ਚ ਵਾਤਾਵਰਨ ਨਿਯਮਾਂ ਦੀ ਉਲੰਘਣਾ ਕੀਤੀ ਗਈ ਹੈ ।

error: Content is protected !!