Skip to main content

Gee 98News

ਪੰਜਾਬ ਦੇ 88 ਪ੍ਰਾਈਵੇਟ ਸਕੂਲਾਂ ਨੂੰ ਸਿੱਖਿਆ ਬੋਰਡ ਨੇ ਕੀਤਾ ਭਾਰੀ ਜ਼ੁਰਮਾਨਾ… ਪੜ੍ਹੋ ਖ਼ਬਰ

ਚੰਡੀਗੜ੍ਹ,27 ਅਕਤੂਬਰ-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸੂਬੇ ਦੇ 88 ਪ੍ਰਾਈਵੇਟ ਸਕੂਲਾਂ ਨੂੰ ਦਾਖ਼ਲਾ ਕਰਨ ਦੇ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ੀ ਮੰਨਦੇ ਹੋਏ ਭਾਰੀ ਜ਼ੁਰਮਾਨਾ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹਨਾਂ ਸਕੂਲਾਂ ਨੂੰ ਦਸਵੀਂ ਅਤੇ ਬਾਰ੍ਹਵੀਂ ਕਲਾਸਾਂ ਵਿੱਚ ਮਾਨਤਾ ਨਿਯਮਾਂ ਤਹਿਤ ਦਾਖਲੇ ਦੇ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਵੱਧ ਬੱਚੇ ਦਾਖਲ ਕਰਨ ਦੇ ਦੋਸ਼ੀ ਮੰਨਿਆ ਗਿਆ ਹੈ । ਬੋਰਡ ਦੇ ਦਾਖਲਾ ਨਿਯਮਾਂ ਅਨੁਸਾਰ ਬਾਰਵੀਂ ਜਮਾਤ ਦੇ ਆਰਟਸ ਗਰੁੱਪ ਵਿੱਚ ਇੱਕ ਸੈਕਸ਼ਨ ਵਿੱਚ ਵੱਧ ਤੋਂ ਵੱਧ 60 ਵਿਦਿਆਰਥੀ ਅਤੇ ਬਾਰਵੀਂ ਜਮਾਤ ਦੇ ਕਾਮਰਸ ਅਤੇ ਸਾਇੰਸ ਗਰੁੱਪ ਵਿੱਚ ਇੱਕ ਸੈਕਸ਼ਨ ਵਿੱਚ 50 ਤੋਂ ਵੱਧ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਸਕਦੇ । ਦੋਸ਼ੀ ਮੰਨੇ ਗਏ ਪ੍ਰਾਈਵੇਟ ਸਕੂਲਾਂ ਨੇ ਨਿਰਧਾਰਤ ਸੀਮਾ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਤੇ ਸਿੱਖਿਆ ਬੋਰਡ ਤੋਂ ਕੋਈ ਪ੍ਰਵਾਨਗੀ ਵੀ ਨਹੀਂ ਲਈ, ਸਿੱਖਿਆ ਬੋਰਡ ਦੇ ਬੁਲਾਰੇ ਅਨੁਸਾਰ ਜਿੰਨਾਂ ਸੰਸਥਾਵਾਂ ਨੇ ਨਿਯਮਾਂ ਦੀ ਉਲੰਘਣਾ ਕਰਕੇ ਪ੍ਰਵਾਨਿਤ ਸੰਖਿਆ ਤੋਂ ਵੱਧ ਵਿਦਿਆਰਥੀ ਦਾਖਲ ਕੀਤੇ ਹਨ ਉਹਨਾਂ ਸੰਸਥਾਵਾਂ ਦੇ ਪਰਿਵਾਨਿਤ ਗਿਣਤੀ ਤੋਂ ਵੱਧ ਦਾਖਲੇ ਵਾਲੇ 10 ਵਿਦਿਆਰਥੀ ਸਿਰਫ 1000 ਰੁਪਏ ਦੇ ਜੁਰਮਾਨੇ ਦੇ ਨਾਲ ਅਕਾਦਮਿਕ ਸੈਸ਼ਨ 2023-24 ਲਈ ਹਾਜ਼ਰ ਮੰਨੇ ਜਾਣਗੇ।

error: Content is protected !!