Gee 98News

SHO ਅਤੇ ASI ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ…ਇੱਕ ਤਿਹਾਈ ਤਨਖ਼ਾਹ ਕੱਟਣ ਦੇ ਵੀ ਹੁਕਮ

ਚੰਡੀਗੜ੍ਹ,30 ਅਕਤੂਬਰ-ਆਪਣੇ ਵੱਲੋਂ ਦਰਜ ਕੀਤੀ ਇੱਕ ਮੁਕੱਦਮੇ ਵਿੱਚ ਅਦਾਲਤ ਵੱਲੋਂ ਵਾਰ-ਵਾਰ ਗਵਾਹੀ ਦੇਣ ਲਈ ਬੁਲਾਉਣ ‘ਤੇ ਜਦ ਦੋ ਪੁਲਿਸ ਅਫ਼ਸਰ ਅਦਾਲਤ ਵਿੱਚ ਹਾਜ਼ਰ ਨਹੀਂ ਹੋਏ ਤਾਂ ਮਾਨਯੋਗ ਜੱਜ ਨੇ ਦੋਵਾਂ ਦੇ ਗ੍ਰਿਫ਼ਤਾਰੀ ਵਾਰੰਟ ਜਾਰੀ ਕਰ ਦਿੱਤੇ। ਲੁਧਿਆਣਾ ਦੇ ਜ਼ੁਡੀਸ਼ੀਅਲ ਮੈਜਿਸਟਰੇਟ ਕਰਨ ਅਗਰਵਾਲ ਨੇ ਪੀਓ ਸਟਾਫ਼ ਲੁਧਿਆਣਾ ਦੇ ਇੰਚਾਰਜ ਐਸਐਚਓ ਕਮਲਜੀਤ ਸਿੰਘ ਅਤੇ ਪੁਲਿਸ ਚੌਂਕੀ ਦੇ ਇੰਚਾਰਜ ਏਐਸਆਈ ਜਸਵੀਰ ਸਿੰਘ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ । ਇਹਨਾਂ ਦੋਵਾਂ ਨੇ 6 ਜੂਨ 2022 ਨੂੰ ਇੱਕ ਹਿੰਦੂ ਨੇਤਾ ਰਿਸ਼ਭ ਕਨੌਜੀਆ ‘ਤੇ ਐਫਆਈਆਰ ਦਰਜ ਕੀਤੀ ਸੀ, ਅਤੇ ਕਨੌਜੀਆ ਨੇ ਆਪਣੇ ਉੱਪਰ ਦਰਜ ਐਫਆਈਆਰ ਨੂੰ ਅਦਾਲਤ ਵਿੱਚ ਚੁਣੌਤੀ ਦਿੰਦੇ ਹੋਏ ਇਨਸਾਫ਼ ਦੀ ਮੰਗ ਕੀਤੀ ਸੀ। ਦੋਵੇਂ ਪੁਲਿਸ ਕਰਮਚਾਰੀ ਇਸ ਮਾਮਲੇ ਵਿੱਚ ਬਿਆਨ ਦੇਣ ਲਈ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਰਹੇ, ਜਦ ਕਿ ਅਦਾਲਤ ਨੇ ਦੋਵਾਂ ਦੇ ਜ਼ਮਾਨਤੀ ਵਰੰਟ ਵੀ ਜਾਰੀ ਕੀਤੇ ਸਨ ਜੋ ਵਾਪਸ ਮੁੜ ਆਏ। ਜਿਸ ਤੋਂ ਬਾਅਦ ਮਾਨਯੋਗ ਜੱਜ ਨੇ ਦੋਵੇਂ ਪੁਲਿਸ ਅਫ਼ਸਰਾਂ ਦੀ ਇੱਕ ਤਿਹਾਈ ਤਨਖਾਹ ਕੱਟਣ ਦਾ ਹੁਕਮ ਜਾਰੀ ਕਰਦੇ ਹੋਏ ਦੋਵਾਂ ਦੇ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਅਤੇ ਮਾਮਲੇ ਦੀ ਅਗਲੀ ਸੁਣਵਾਈ 16 ਨਵੰਬਰ ਨੂੰ ਰੱਖ ਦਿੱਤੀ।

error: Content is protected !!