Skip to main content

Gee 98News

Breaking news : ਬਠਿੰਡਾ ਵਿਖੇ ਵਪਾਰੀ ਨੂੰ ਕਤਲ ਕਰਨ ਵਾਲੇ ਗੈਂਗਸਟਰਾਂ ਨਾਲ ਹੋਏ ਮੁਕਾਬਲੇ ‘ਚ ਇੱਕ ਡੀਐਸਪੀ ਅਤੇ ਦੋ ਗੈਂਗਸਟਰਾਂ ਦੇ ਗੋਲੀ ਲੱਗਣ ਦੀ ਖ਼ਬਰ…ਤਿੰਨ ਗੈਂਗਸਟਰ ਕਾਬੂ

ਚੰਡੀਗੜ੍ਹ,01 ਨਵੰਬਰ-ਕੁਝ ਦਿਨ ਪਹਿਲਾਂ ਬਠਿੰਡਾ ਵਿਖੇ ਵਪਾਰੀ ਹਰਜਿੰਦਰ ਸਿੰਘ ਜੌਹਲ ਉਰਫ਼ ਮੇਲਾ ਨੂੰ ਗੋਲੀਆਂ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰਾਂ ਨਾਲ ਮੁਹਾਲੀ ਪੁਲਿਸ ਦਾ ਮੁਕਾਬਲਾ ਹੋਣ ਦੀ ਖ਼ਬਰ ਹੈ । ਮਿਲੀ ਜਾਣਕਾਰੀ ਅਨੁਸਾਰ ਤਿੰਨ ਗੈਂਗਸਟਰ ਜੀਰਕਪੁਰ ਨੇੜੇ ਇੱਕ ਹੋਟਲ ਵਿੱਚ ਲੁਕੇ ਹੋਏ ਸਨ ਜਿਸ ਦੀ ਭਿਣਕ ਪੁਲਿਸ ਨੂੰ ਲੱਗੀ, ਜਦ ਮੌਕੇ ‘ਤੇ ਪੁਲਿਸ ਪਾਰਟੀ ਪੁੱਜੀ ਤਾਂ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੋਈ ਜਿਸ ਵਿੱਚ ਪੰਜਾਬ ਪੁਲਿਸ ਦਾ ਇੱਕ ਡੀਐਸਪੀ ਤੇ ਕੁਝ ਹੋਰ ਮੁਲਾਜ਼ਮ ਵੀ ਜਖਮੀ ਹੋਏ ਹਨ ਅਤੇ ਦੋ ਗੈਂਗਸਟਰਾਂ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ। ਗੈਂਗਸਟਰਾਂ ਨਾਲ ਹੋਏ ਇਸ ਮੁਕਾਬਲੇ ‘ਚ ਪੰਜਾਬ ਪੁਲਿਸ ਦੇ ਡੀਐਸਪੀ ਪਵਨ ਕੁਮਾਰ ਦੇ ਪੈਰ ‘ਚ ਗੋਲੀ ਲੱਗੀ ਹੈ ਤੇ ਕੁਝ ਪੁਲਿਸ ਮੁਲਾਜ਼ਮਾਂ ਦੇ ਛਰੇ ਵੀ ਲੱਗੇ ਹਨ । ਮੁਹਾਲੀ ਦੇ ਐਸਪੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਬਠਿੰਡਾ ਵਿਖੇ ਇੱਕ ਵਪਾਰੀ ਆਗੂ ਨੂੰ ਕਤਲ ਕਰਨ ਵਾਲੇ ਅਰਸ਼ ਡੱਲਾ ਗੈਂਗ ਦੇ ਕੁਝ ਮੈਂਬਰ ਹੋਟਲ ‘ਚ ਰੁਕੇ ਹੋਏ ਹਨ, ਜਿਸ ਤੋਂ ਬਾਅਦ ਪੁਲਿਸ ਨੇ ਐਕਸ਼ਨ ਕੀਤਾ ਪ੍ਰੰਤੂ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ। ਉਹਨਾਂ ਦੱਸਿਆ ਕਿ ਦੁਵੱਲੀ ਫਾਇਰਿੰਗ ਵਿੱਚ ਜ਼ਖਮੀ ਹੋਏ ਡੀਐਸਪੀ ਅਤੇ ਗੈਂਗਸਟਰਾਂ ਨੂੰ ਮੋਹਾਲੀ ਦੇ ਫੇਜ਼ -6 ਹਸਪਤਾਲ ਵਿੱਚ ਇਲਾਜ ਲਈ ਦਾਖਲ ਕਰਵਾਇਆ ਗਿਆ ਹੈ। ਐਸਪੀ ਅਨੁਸਾਰ ਇਹਨਾਂ ਗੈਂਗਸਟਰਾਂ ਦੀ ਪਹਿਚਾਣ ਲਵਜੀਤ ਸਿੰਘ, ਕਮਲਜੀਤ ਸਿੰਘ ਅਤੇ ਪਰਮਜੀਤ ਸਿੰਘ ਦੇ ਰੂਪ ਵਿੱਚ ਹੋਈ ਹੈ ਤੇ ਇਹ ਅਰਸ਼ ਡੱਲਾ ਗੈਂਗ ਦੇ ਮੈਂਬਰ ਹਨ ਜਿਨਾਂ ਨੇ ਪਿਛਲੇ ਦਿਨੀ ਬਠਿੰਡਾ ਵਿਖੇ ਵਪਾਰੀ ਮੇਲਾ ਜੌਹਲ ਦੀ ਹੱਤਿਆ ਕੀਤੀ ਸੀ।
ਫੋਟੋ ਕੈਪਸ਼ਨ- ਘਟਨਾ ਸੰਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ

error: Content is protected !!