Gee 98News

ਚੰਡੀਗੜ੍ਹ,6 ਨਵੰਬਰ-ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੰਦੇ ਹੋਏ ਵਿਧਾਨ ਸਭਾ ਹਲਕਾ ਅਮਰਗੜ੍ਹ ਤੋਂ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਕਵਰ ਕਰਕੇ ਆਪਣੇ ਨਾਲ ਲੈ ਗਈ ਹੈ। ਦੱਸ ਦਈਏ ਕਿ ਬੈਂਕ ਧੋਖਾਧੜੀ ਮਾਮਲੇ ‘ਚ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਦੇ ਖ਼ਿਲਾਫ਼ ਈਡੀ ਜਾਂਚ ਕਰ ਰਹੀ ਹੈ, ਗੱਜਣਮਾਜਰਾ ਦਾ ਬੈਂਕ ਆਫ ਇੰਡੀਆ ਤੋਂ ਕਰੀਬ 40 ਕਰੋੜ ਰੁਪਏ ਦਾ ਕਰਜ਼ੇ ਸਬੰਧੀ ਮਾਮਲਾ ਹੈ।ਇਸ ਤੋਂ ਪਹਿਲਾਂ ਈਡੀ ਨੇ ਗੱਜਣਮਾਜਰਾ ਤੋਂ ਦੋ ਵਾਰ ਪੁੱਛਗਿੱਛ ਕੀਤੀ ਹੈ। ਜਸਵੰਤ ਸਿੰਘ ਗੱਜਣਮਾਜਰਾ ਦੀ ਜਾਇਦਾਦ ‘ਤੇ ਈਡੀ ਛਾਪੇਮਾਰੀ ਵੀ ਕਰ ਚੁੱਕੀ ਹੈ। ਸੂਤਰਾਂ ਅਨੁਸਾਰ ਈਡੀ ਨੇ ਵਿਧਾਇਕ ਗੱਜਣ ਮਾਜਰਾ ਨੂੰ ਇਕ ਚਲਦੀ ਮੀਟਿੰਗ ਵਿੱਚੋਂ ਕਵਰ ਕੀਤਾ ਹੈ ਅਤੇ ਇਹ ਵੀ ਜਾਣਕਾਰੀ ਹੈ ਕਿ ਫਿਲਹਾਲ ਈਡੀ ਵਿਧਾਇਕ ਨੂੰ ਆਪਣੇ ਜਲੰਧਰ ਵਾਲੇ ਦਫਤਰ ਲੈ ਕੇ ਗਈ ਹੈ।

Leave a Reply

Your email address will not be published. Required fields are marked *

error: Content is protected !!