Gee 98News

ਚੰਡੀਗੜ੍ਹ,6 ਨਵੰਬਰ-ਜੇਕਰ ਪਤਨੀ ਰੋਡਵੇਜ਼ ਬੱਸ ਦੀ ਡਰਾਈਵਰ ਹੋਵੇ ਅਤੇ ਪਤੀ ਕੰਡਕਟਰ, ਇਹ ਕਹਾਣੀ ਦਿਲਚਸਪ ਵੀ ਹੈ ਅਤੇ ਉਤਸ਼ਾਹਿਤ ਕਰਨ ਵਾਲੀ ਵੀ ਹੈ। ਉੱਤਰ ਪ੍ਰਦੇਸ਼ ਵਿੱਚ ਪਤੀ-ਪਤਨੀ ਦੋਵੇਂ ਰੋਡਵੇਜ਼ ਦੇ ਮੁਲਾਜ਼ਮ ਹਨ। ਬੁਲੰਦਸ਼ਹਿਰ ਦੇ ਲੋਨੀ ਡਿਪੂ ਦੀ ਇੱਕ ਰੋਡਵੇਜ਼ ਬੱਸ ਦੀ ਡਰਾਈਵਰ ਵੇਦਕੁਮਾਰੀ ਹੈ, ਜਦਕਿ ਕੰਡਕਟਰ ਉਸ ਦਾ ਪਤੀ ਮੁਕੇਸ਼ ਪ੍ਰਜਾਪਤੀ ਹੈ। ਇਹ ਪਤੀ-ਪਤਨੀ ਦੀ ਜੋੜੀ ਯਾਤਰੀਆਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਰੋਡਵੇਜ਼ ਬੱਸ ਦੀ ਡਰਾਈਵਰ ਦੀ ਨੌਕਰੀ ਕਰਨ ਸਬੰਧੀ ਸੰਸਕ੍ਰਿਤ ਭਾਸ਼ਾ ਵਿੱਚ ਪੋਸਟ ਗ੍ਰੈਜੂਏਟ ਵੇਦਕੁਮਾਰੀ ਦਾ ਕਹਿਣਾ ਹੈ ਕਿ ਉਹ ਦਿੱਲੀ ਪੁਲਿਸ ਵਿੱਚ ਭਰਤੀ ਹੋਣਾ ਚਾਹੁੰਦੀ ਸੀ। ਇਸ ਸਬੰਧੀ ਉਹ ਤਿਆਰੀਆਂ ਵੀ ਕਰ ਰਹੀ ਸੀ ਪਰ ਜਦੋਂ ਉਸ ਨੂੰ ਰੋਡਵੇਜ਼ ਦੀਆਂ ਬੱਸਾਂ ਵਿੱਚ ਮਹਿਲਾ ਡਰਾਈਵਰਾਂ ਦੀ ਭਰਤੀ ਬਾਰੇ ਪਤਾ ਲੱਗਾ ਤਾਂ ਉਸ ਨੇ ਅਪਲਾਈ ਕਰ ਦਿੱਤਾ। ਵੇਦਕੁਮਾਰੀ ਨੇ ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ ਤਹਿਤ ਡਰਾਈਵਿੰਗ ਦੀ ਸਿਖਲਾਈ ਲਈ। ਅਪ੍ਰੈਲ 2023 ਵਿੱਚ, ਵੇਦਕੁਮਾਰੀ ਕੌਸ਼ਾਂਬੀ ਡਿਪੂ ਤੋਂ ਪਹਿਲੀ ਵਾਰ ਰੋਡਵੇਜ਼ ਦੀ ਬੱਸ ਦੀ ਡਰਾਈਵਿੰਗ ਸੀਟ ‘ਤੇ ਬੈਠੀ, ਬੱਸ ਦਾ ਕੰਡਕਟਰ ਵੇਦਕੁਮਾਰੀ ਦਾ ਪਤੀ ਮੁਕੇਸ਼ ਪ੍ਰਜਾਪਤੀ ਹੈ। ਵੇਦਕੁਮਾਰੀ ਅਜੇ ਠੇਕੇ ‘ਤੇ ਹੈ ਅਤੇ ਉਹ ਚਾਹੁੰਦੀ ਹੈ ਕਿ ਸਰਕਾਰ ਉਨ੍ਹਾਂ ਨੂੰ ਪੱਕੇ ਕਰੇ ਅਤੇ ਉਨ੍ਹਾਂ ਦੀ ਤਨਖਾਹ ਵੀ ਵਧਾਵੇ। ਵੇਦਕੁਮਾਰੀ ਅਤੇ ਮੁਕੇਸ਼ ਦਾ ਵਿਆਹ 17 ਸਾਲ ਪਹਿਲਾਂ ਹੋਇਆ ਸੀ। ਮੁਕੇਸ਼ ਨੇ ਆਪਣੀ ਪਤਨੀ ਨੂੰ ਡਰਾਈਵਿੰਗ ਸਿੱਖਣ ਲਈ ਪੂਰੀ ਤਰ੍ਹਾਂ ਉਤਸ਼ਾਹਿਤ ਕੀਤਾ।

Leave a Reply

Your email address will not be published. Required fields are marked *

error: Content is protected !!