Skip to main content

Gee 98News

ਤੌਬਾ..ਤੌਬਾ… ਲਾਲਚਵੱਸ ਲੋਕ ਕਿਹੋ ਜਿਹੇ ਜੁਗਾੜ ਲਾਉਂਦੇ ਨੇ…!

ਚੰਡੀਗੜ੍ਹ,5 ਨਵੰਬਰ- ਜਲਦੀ ਅਮੀਰ ਹੋਣ ਦੀ ਲਾਲਸਾ ਦੇ ਅਧੀਨ ਕੁਝ ਲੋਕ ਕਾਨੂੰਨਾਂ ਦੀ ਉਲੰਘਣਾ ਤਾਂ ਕਰਦੇ ਹੀ ਹਨ ਸਗੋਂ ਅਜਿਹੇ ਜੁਗਾੜ ਵੀ ਲਾ ਲੈਂਦੇ ਹਨ ਜਿਹੜੇ ਦੋਸ਼ੀ ਦੇ ਨਾਲ-ਨਾਲ ਮਨੁੱਖਤਾ ਨੂੰ ਵੀ ਸ਼ਰਮਸਾਰ ਕਰ ਦਿੰਦੇ ਹਨ। ਅਜਿਹੀ ਇੱਕ ਘਟਨਾ ਨਾਲ ਸੰਬੰਧਿਤ ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ, ਅੰਮ੍ਰਿਤਸਰ ‘ਤੇ ਕਸਟਮ ਵਿਭਾਗ ਦੇ ਸਟਾਫ਼ ਨੇ ਇਕ ਯਾਤਰੀ ਤੋਂ 90 ਤੋਲੇ ਸੋਨਾ ਫੜਿਆ। ਸ਼ਾਰਜਾਹ ਤੋਂ ਇੱਕ ਫਲਾਈਟ ਜ਼ਰੀਏ ਅੰਮ੍ਰਿਤਸਰ ਏਅਰਪੋਰਟ ‘ਤੇ ਪੁੱਜੇ ਇੱਕ ਯਾਤਰੀ ਦੀ ਜਦ ਕਸਟਮ ਸਟਾਫ਼ ਨੇ ਤਲਾਸ਼ੀ ਲਈ ਤਾਂ ਪਤਾ ਲੱਗਿਆ ਕਿ ਯਾਤਰੀ ਨੇ ਆਪਣੀ ਗੁਦਾ ਅੰਦਰ ਤਿੰਨ ਅੰਡਾਕਾਰ ਆਕਾਰ ਦੇ ਕੈਪਸੂਲ ਲੁਕਾਏ ਹੋਏ ਸਨ, ਜਿਨਾਂ ਵਿੱਚ ਪੇਸਟ ਦੇ ਰੂਪ ਵਿੱਚ ਸੋਨਾ ਪਾਇਆ ਹੋਇਆ ਸੀ। ਯਾਤਰੀ ਤੋਂ ਫੜੇ ਗਏ ਇਸ ਸੋਨੇ ਦਾ ਸ਼ੁੱਧ ਭਾਰ 905.20 ਗ੍ਰਾਮ ਨਿਕਲਿਆ। ਅਧਿਕਾਰੀਆਂ ਅਨੁਸਾਰ ਉਕਤ ਸੋਨੇ ਦੀ ਬਾਜ਼ਾਰੀ ਕੀਮਤ ਲੱਗਭੱਗ 54,98,185 ਰੁਪਏ ਬਣਦੀ ਹੈ। ਅਧਿਕਾਰੀਆਂ ਨੇ ਸੋਨਾ ਜ਼ਬਤ ਕਰਕੇ ਅਗਲੇਰੀ ਕਾਰਵਾਈ ਕੀਤੀ ਹੈ।

error: Content is protected !!