Search
Close this search box.
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
Menu
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

ਆਹ ਦੇਖ ਲਓ…ਪਟਵਾਰੀ ਨੇ ਸਾਰਾ ਟੱਬਰ ਹੀ ਰਿਸ਼ਵਤ ਦੇ ਗੋਰਖ ਧੰਦੇ ‘ਚ ਸ਼ਾਮਿਲ ਕਰ ਲਿਐ..ਚੜ੍ਹ ਗਿਐ ਵਿਜੀਲੈਂਸ ਦੇ ਧੱਕੇ

Nirmal Pandori by Nirmal Pandori
11/25/2023
in ਪੰਜਾਬ
Reading Time: 1 min read
A A
0
ਆਹ ਦੇਖ ਲਓ…ਪਟਵਾਰੀ ਨੇ ਸਾਰਾ ਟੱਬਰ ਹੀ ਰਿਸ਼ਵਤ ਦੇ ਗੋਰਖ ਧੰਦੇ ‘ਚ ਸ਼ਾਮਿਲ ਕਰ ਲਿਐ..ਚੜ੍ਹ ਗਿਐ ਵਿਜੀਲੈਂਸ ਦੇ ਧੱਕੇ
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link
  • ਪਟਵਾਰੀ ਅਤੇ ਪਟਵਾਰੀ ਦੇ ਪਿਤਾ/ਭਰਾ ਅਤੇ ਏਜੰਟ ‘ਤੇ ਮੁਕੱਦਮਾ ਦਰਜ
    ਚੰਡੀਗੜ੍ਹ,25 ਨਵੰਬਰ-ਪੰਜਾਬ ਵਿਜੀਲੈਂਸ ਬਿਊਰੋ ਨੇ ਇਕ ਮਾਲ ਪਟਵਾਰੀ, ਉਸਦੇ ਪਿਤਾ, ਭਰਾ ਅਤੇ ਏਜੰਟ ਉੱਪਰ ਰਿਸ਼ਵਤ ਲੈਣ ਦਾ ਮੁਕੱਦਮਾ ਦਰਜ ਕੀਤਾ ਹੈ। ਵਿਜੀਲੈਂਸ ਦੇ ਬੁਲਾਰੇ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਹਲਕਾ ਪੀਰੂਬੰਦਾ, ਪੂਰਬੀ ਲੁਧਿਆਣਾ ਵਿਖੇ ਤਾਇਨਾਤ ਮਾਲ ਪਟਵਾਰੀ ਗੁਰਵਿੰਦਰ ਸਿੰਘ, ਉਸ ਦੇ ਏਜੰਟ ਨਿੱਕੂ ਵਿਰੁੱਧ 34.70 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਇਸ ਕੇਸ ਵਿੱਚ ਪਟਵਾਰੀ ਦੇ ਭਰਾ ਅਤੇ ਪਿਤਾ ਨੂੰ ਵੀ ਰਿਸ਼ਵਤ ਲੈਣ ਦੀ ਸਾਜ਼ਿਸ਼ ਰਚਣ ਦੇ ਦੋਸ਼ ਤਹਿਤ ਸ਼ਾਮਿਲ ਕੀਤਾ ਗਿਆ ਹੈ। ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਬੱਬੂ ਤੰਵਰ ਵਾਸੀ ਕਸਬਾ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਨੇ ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ ‘ਤੇ ਉਕਤ ਦੋਸ਼ੀਆਂ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ ਕਿ ਲੁਧਿਆਣਾ ਬੱਸ ਸਟੈਂਡ ਨੇੜੇ ਉਸਦੇ ਪਿਤਾ ਦੀ ਜਾਇਦਾਦ ਦੇ ਇੰਤਕਾਲ ਕਰਵਾਉਣ ਬਦਲੇ ਉਸ ਪਾਸੋਂ ਸਮੇਂ-ਸਮੇਂ ‘ਤੇ 27 ਲੱਖ 50 ਹਜ਼ਾਰ ਰੁਪਏ ਦੀ ਰਿਸ਼ਵਤ ਲਈ ਹੈ। ਸ਼ਿਕਾਇਤਕਰਤਾ ਨੇ ਇਹ ਵੀ ਦੋਸ਼ ਲਗਾਇਆ ਕਿ ਪਟਵਾਰੀ ਤੇ ਉਸਦੇ ਏਜੰਟ ਨਿੱਕੂ ਨੇ ਉਸ ਤੋਂ ਸਮਾਰਟ ਘੜੀਆਂ ਸਮੇਤ ਦੋ ਆਈਫੋਨ ਅਤੇ 3 ਲੱਖ ਰੁਪਏ ਕੀਮਤ ਵਾਲੀਆਂ ਪਾਕਿਸਤਾਨੀ ਜੁੱਤੀਆਂ ਖਰੀਦਣ ਲਈ 3 ਲੱਖ 40 ਹਜ਼ਾਰ ਵੀ ਲਏ ਸਨ। ਇਸ ਤੋਂ ਇਲਾਵਾ ਉਕਤ ਪਟਵਾਰੀ ਨੇ ਆਪਣੇ ਵਿਚੋਲੇ ਨਿੱਕੂ ਦੇ ਜਨਮ ਦਿਨ ਦੀ ਪਾਰਟੀ ‘ਤੇ ਸ਼ਿਕਾਇਤਕਰਤਾ ਤੋਂ 80 ਹਜ਼ਾਰ ਰੁਪਏ ਵੀ ਖਰਚ ਕਰਵਾਏ।ਬੁਲਾਰੇ ਨੇ ਦੱਸਿਆ ਕਿ ਤਫਤੀਸ਼ ਦੌਰਾਨ ਸਾਹਮਣੇ ਆਇਆ ਹੈ ਕਿ ਪਟਵਾਰੀ ਨੇ ਨਾ ਤਾਂ ਇਸ ਜਾਇਦਾਦ ਦਾ ਇੰਤਕਾਲ ਦਰਜ ਕੀਤਾ ਅਤੇ ਨਾ ਹੀ ਸ਼ਿਕਾਇਤ ਕਰਤਾ ਤੋਂ ਪ੍ਰਾਪਤ ਕੀਤੀ ਰਕਮ ਵਾਪਸ ਕੀਤੀ,ਜਿਸ ਤੋਂ ਸਿੱਧ ਹੁੰਦਾ ਹੈ ਕਿ ਦੋਵਾਂ ਮੁਲਜ਼ਮਾਂ ਨੇ ਰਿਸ਼ਵਤ ਲੈ ਕੇ ਉਸ ਨਾਲ ਠੱਗੀ ਕੀਤੀ ਹੈ ਤੇ ਇਸ ਠੱਗੀ ਦੇ ਮਾਮਲੇ ਵਿੱਚ ਪਟਵਾਰੀ ਦਾ ਭਰਾ ਅਤੇ ਉਸਦੇ ਪਿਤਾ ਵੀ ਸ਼ਾਮਿਲ ਹਨ। ਵਿਜੀਲੈਂਸ ਬਿਊਰੋ ਨੇ ਇਸ ਮਾਮਲੇ ਵਿੱਚ ਪਟਵਾਰੀ ਗੁਰਵਿੰਦਰ ਸਿੰਘ, ਉਸਦੇ ਸਾਥੀ ਨਿੱਕੂ, ਪਟਵਾਰੀ ਦੇ ਭਰਾ ਤੇ ਪਿਤਾ ਦੇ ਖ਼ਿਲਾਫ਼ ਰਿਸ਼ਵਤ ਮੰਗਣ ਤੇ ਲੈਣ ਅਤੇ ਆਪਸੀ ਮਿਲੀ ਭੁਗਤ ਨਾਲ ਸਾਜ਼ਿਸ਼ ਰਚਣ ਦੇ ਦੋਸ਼ ਵਿੱਚ ਦੋਸ਼ੀ ਮੰਨਦੇ ਹੋਏ ਭ੍ਰਿਸ਼ਟਾਚਾਰ ਰੋਕੋ ਕਾਨੂੰਨ ਦੀ ਧਾਰਾ 7 ਅਤੇ 7-ਏ ਅਤੇ ਆਈਪੀਸੀ ਦੀ ਧਾਰਾ 420/120-ਬੀ ਦੇ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਲੁਧਿਆਣਾ ਵਿਖੇ ਐਫਆਈਆਰ 29, ਮਿਤੀ 24 ਨਵੰਬਰ 2023 ਨੂੰ ਦਰਜ ਕੀਤੀ ਹੈ। ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਫਰਾਰ ਹਨ, ਜਿਨਾਂ ਦੀ ਗ੍ਰਿਫ਼ਤਾਰੀ ਲਈ ਯਤਨ ਕੀਤੇ ਜਾ ਰਹੇ ਹਨ।
  • Facebook
  • Twitter
  • Print
  • Email
  • WhatsApp
  • Telegram
  • Facebook Messenger
  • Copy Link

ਸਬੰਧਤ ਖਬਰ

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

03/05/2026
Load More
Tags: #barnalanews#punjabnews
Previous Post

ਬਰਨਾਲਾ ਦੇ ਇਹਨਾਂ ਇਲਾਕਿਆਂ ‘ਚ ਅੱਜ ਬਿਜਲੀ ਸਪਲਾਈ ਰਹੇਗੀ ਪੂਰੀ ਤਰ੍ਹਾਂ ਬੰਦ…ਪੜ੍ਹੋ ਅੱਪਡੇਟ

Next Post

ਕਾਨੂੰਨੀ ਕਰੰਟ : ਰਿਸ਼ਵਤ ਦੇ ਮਾਮਲੇ ‘ਚ ਪਾਵਰਕਾਮ ਦੇ ਲਾਈਨਮੈਨ ਨੂੰ 5 ਸਾਲ ਦੀ ਸਜ਼ਾ ਤੇ 10 ਹਜ਼ਾਰ ਜ਼ੁਰਮਾਨਾ

Nirmal Pandori

Nirmal Pandori

Related Posts

…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

by Nirmal Pandori
03/06/2026
ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ
ਪੰਜਾਬ

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

by Nirmal Pandori
03/05/2026
ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ
ਪੰਜਾਬ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

by Nirmal Pandori
03/05/2026
…ਜੇ CBI ਕੇਂਦਰ ਦਾ ਤੋਤਾ ਹੈ ਤਾਂ ਪੰਜਾਬ ਦੇ ਚੀਫ਼ ਸੈਕਟਰੀ ਤੇ ਡੀਜੀਪੀ….?
ਪੰਜਾਬ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

by Nirmal Pandori
03/04/2026
ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ
ਪੰਜਾਬ

ਰਣਜੀਤ ਪੁਲਿਸ ਮੁਕਾਬਲਾ…ਪੁਲਿਸ ਅਫ਼ਸਰਾਂ ਦੀ CALL DETAIL ਰਿਕਾਰਡ ਅਤੇ GPS ਲੋਕੇਸ਼ਨ ਸੰਭਾਲ ਕੇ ਰੱਖਣ ਦੇ ਹੁਕਮ

by Nirmal Pandori
03/03/2026
Load More
Next Post
ਕਾਨੂੰਨੀ ਕਰੰਟ : ਰਿਸ਼ਵਤ ਦੇ ਮਾਮਲੇ ‘ਚ ਪਾਵਰਕਾਮ ਦੇ ਲਾਈਨਮੈਨ ਨੂੰ 5 ਸਾਲ ਦੀ ਸਜ਼ਾ ਤੇ 10 ਹਜ਼ਾਰ ਜ਼ੁਰਮਾਨਾ

ਕਾਨੂੰਨੀ ਕਰੰਟ : ਰਿਸ਼ਵਤ ਦੇ ਮਾਮਲੇ 'ਚ ਪਾਵਰਕਾਮ ਦੇ ਲਾਈਨਮੈਨ ਨੂੰ 5 ਸਾਲ ਦੀ ਸਜ਼ਾ ਤੇ 10 ਹਜ਼ਾਰ ਜ਼ੁਰਮਾਨਾ

Leave a Reply Cancel reply

Your email address will not be published. Required fields are marked *

Facebook-f Youtube

ad :

Quick Links

  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

Latest News

ਹੁਣ ਸਰਕਾਰ ਵੱਧ ਬੱਚੇ ਜੰਮਣ ‘ਤੇ ਦੇਵੇਗੀ ਇਨਾਮ…ਆਬਾਦੀ ਵਧਾਉਣ ਦਾ ਨਵਾਂ ਫਾਰਮੂਲਾ

ਕਾਂਗਰਸ ਨੇ ‘ਆਪ’ ਸਰਕਾਰ ਦੇ ਗੱਪਾਂ ਦਾ ਪਰਦਾਫਾਸ਼ ਕਰਨ ਲਈ ਸ਼ੁਰੂ ਕੀਤੀ ਮੁਹਿੰਮ ‘ਯੁੱਧ ਗੱਪਾਂ ਵਿਰੁੱਧ’…!

ਸੋਸ਼ਲ ਮੀਡੀਆ ‘ਤੇ ਵਿਵਾਦਤ ਪੋਸਟਾਂ ਪਾਉਣ ਵਾਲੀ ਨੈਨਸੀ ਗਰੇਵਾਲ ਦਾ ਬੇਰਹਿਮੀ ਨਾਲ ਹੋਇਆ ਕਤਲ

ਅਮਰੀਕੀ ਪਾਬੰਦੀਆਂ ਦੇ ਬਾਵਜੂਦ ਰੂਸ ਤੋਂ ਤੇਲ ਖਰੀਦੇਗਾ ਭਾਰਤ

ਖਾਲਸਾਈ ਰੂਹ ਨਾਲ ਰੰਗਿਆ ਹੋਲਾ ਮਹੱਲਾ…ਬੁੱਢਾ ਦਲ ਦੇ ਇੰਟਰਨੈਸ਼ਨਲ ਗੱਤਕਾ ਮੁਕਾਬਲੇ ਸ਼ੁਰੂ

..ਹੁਣ ਚੰਡੀਗੜ੍ਹ ‘ਚ ਕੋਠੀ ਪਾਉਣੀ ਹੋਵੇਗੀ ਹੋਰ ਮਹਿੰਗੀ..ਕਲੈਕਟਰ ਰੇਟਾਂ ‘ਚ ਵਾਧੇ ਵੀ ਤਜਵੀਜ਼

Contact Form

©  2021-2025. gee98news.com  || Managed by  Shashi Bhadaur Wala

  • Contact
error: Content is protected !!
No Result
View All Result
  • ਪੰਜਾਬ
  • ਸਾਹਿਤ
  • ਸਿਹਤ
  • ਸਿੱਖਿਆ
  • ਖੇਤੀਬਾੜੀ
  • ਮਨੋਰੰਜਨ

© 2026 JNews - Premium WordPress news & magazine theme by Jegtheme.

Send this to a friend