Gee 98News

ਚੰਡੀਗੜ੍ਹ, 2 ਜਨਵਰੀ- ਦੇਸ਼ ਵਿੱਚ ਸੜਕ ਹਾਦਸਿਆਂ ਸਬੰਧੀ ਨਵਾਂ ਕਾਨੂੰਨ ਵਰਨ ਤੋਂ ਬਾਅਦ ਡਰਾਈਵਰ ਵਰਗ ਵਿੱਚ ਤਰਥੱਲੀ ਮੱਚ ਗਈ ਹੈ। ਇਹਨਾਂ ਕਾਨੂੰਨਾਂ ਦੇ ਵਿਰੋਧ ਵਿੱਚ ਟਰੱਕਾਂ ਵਾਲਿਆਂ ਨੇ ਦੇਸ਼ ਭਰ ਵਿੱਚ ਹੜਤਾਲ ਕਰ ਦਿੱਤੀ ਜਿਸ ਤੋਂ ਬਾਅਦ ਪੈਟਰੋਲ ਪੰਪਾਂ ‘ਤੇ ਲੋਕਾਂ ਵੱਲੋਂ ਹੱਲਾ ਬੋਲ ਦਾ ਨਜ਼ਾਰਾ ਵੇਖਣ ਨੂੰ ਮਿਲਿਆ।‌ ਨਵੇਂ ਨਿਯਮ ਮੁਤਾਬਿਕ ਜੇਕਰ ਕੋਈ ਡਰਾਈਵਰ ਐਕਸੀਡੈਂਟ ਕਰਨ ਤੋਂ ਬਾਅਦ ਮੌਕੇ ਤੋਂ ਫਰਾਰ ( ਹਿਟ ਐਂਡ ਹਨ) ਹੋ ਜਾਂਦਾ ਹੈ ਤਾਂ ਉਸ ਨੂੰ 10 ਸਾਲ ਤੱਕ ਦੀ ਸਜ਼ਾ ਹੋਵੇਗੀ, ਇਸ ਤੋਂ ਇਲਾਵਾ ਭਾਰੀ ਜੁਰਮਾਨਾ ਵੀ ਭਰਨਾ ਪਵੇਗਾ। ਇਸ ਤੋਂ ਇਲਾਵਾ ਜੇਕਰ ਵਾਹਨ ਨਾਲ ਟਕਰਾਉਣ ਵਾਲਾ ਵਿਅਕਤੀ ਗਲਤੀ ਨਾਲ ਵਾਹਨ ਦੇ ਅੱਗੇ ਆ ਜਾਂਦਾ ਹੈ ਜਾਂ ਗਲਤ ਤਰੀਕੇ ਨਾਲ ਸੜਕ ਪਾਰ ਕਰਦਾ ਹੈ ਤਾਂ ਅਜਿਹੇ ‘ਚ ਵਾਹਨ ਚਾਲਕ ਨੂੰ ਭਾਵੇਂ 10 ਸਾਲ ਦੀ ਸਜ਼ਾ ਅਤੇ ਭਾਰੀ ਜੁਰਮਾਨੇ ਤੋਂ ਤਾਂ ਰਾਹਤ ਮਿਲੇਗੀ,ਹਾਲਾਂਕਿ ਅਜਿਹੇ ਮਾਮਲਿਆਂ ‘ਚ 5 ਸਾਲ ਦੀ ਸਜ਼ਾ ਦੀ ਵਿਵਸਥਾ ਵੀ ਕੀਤੀ ਗਈ ਹੈ। ਡਰਾਈਵਰਾਂ ਨੂੰ ਇਸੇ ਵਿਵਸਥਾ ਨੂੰ ਲੈ ਕੇ ਇਤਰਾਜ਼ ਹੈ। ਡਰਾਈਵਰਾਂ ਦਾ ਕਹਿਣਾ ਹੈ ਕਿ ਨਵੇਂ ਕਾਨੂੰਨ ਮੁਤਾਬਕ 5 ਸਾਲ ਦੀ ਸਜ਼ਾ ਭੁਗਤਣੀ ਹੀ ਪਵੇਗੀ ਭਾਵੇਂ ਡਰਾਈਵਰ ਦਾ ਕੋਈ ਕਸੂਰ ਨਾ ਹੀ ਹੋਵੇ। ਨਵੇਂ ਕਾਨੂੰਨ ਦੇ ਖਿਲਾਫ ਟਰੱਕ ਡਰਾਈਵਰਾਂ ਨੇ ਤਿੰਨ ਦਿਨਾਂ ਦੀ ਹੜ੍ਹਤਾਲ ਦਾ ਐਲਾਨ ਕੀਤਾ ਹੈ।

Leave a Reply

Your email address will not be published. Required fields are marked *

error: Content is protected !!