Gee 98News

ਪੰਜਾਬ ‘ਚ ਆਪ ਅਤੇ ਕਾਂਗਰਸ ਆਹਮੋ-ਸਾਹਮਣੇ…ਇੱਕੋ ਦਿਨ ਰੱਖੀਆਂ ਵੱਡੀਆਂ ਰੈਲੀਆਂ

ਚੰਡੀਗੜ੍ਹ,8 ਫਰਵਰੀ- ਆਗਾਮੀ ਲੋਕ ਸਭਾ ਚੋਣਾਂ ਵਿੱਚ ਭਾਜਪਾ ਦਾ ਮੁਕਾਬਲਾ ਕਰਨ ਲਈ ਉਂਝ ਤਾਂ ਭਾਵੇਂ “ਆਪ ਅਤੇ ਕਾਂਗਰਸ” ਇੱਕੋ ਗੱਠਜੋੜ ਦਾ ਹਿੱਸਾ ਹਨ ਪਰੰਤੂ ਪੰਜਾਬ ‘ਚ ਦੋਵੇਂ ਪਾਰਟੀਆਂ ਇੱਕ ਦੂਜੇ ਦੇ ਉਲਟ ਵਿਚਰ ਰਹੀਆਂ ਹਨ। 11 ਫਰਵਰੀ ਦੀ ਤਾਰੀਕ ਨੇ ਪੰਜਾਬ ‘ਚ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਆਹਮੋ ਸਾਹਮਣੇ ਖੜਾ ਕਰ ਦਿੱਤਾ ਹੈ। 11 ਫਰਵਰੀ ਨੂੰ ਦੋਵੇਂ ਪਾਰਟੀਆਂ ਦੇ ਕੌਮੀ ਪ੍ਰਧਾਨ ਪੰਜਾਬ ‘ਚ ਵੱਡੀਆਂ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ । ਪਹਿਲਾਂ 11 ਫਰਵਰੀ ਨੂੰ ਕਾਂਗਰਸ ਨੇ ਸਮਰਾਲਾ ਵਿਖੇ ਆਪਣੀ ਕੌਮੀ ਪ੍ਰਧਾਨ ਮਲਿਕਾਅਰਜਨ ਖੜਗੇ ਦੀ ਹਾਜ਼ਰੀ ਵਿੱਚ ਸਟੇਟ ਪੱਧਰ ਤੋਂ ਲੈ ਕੇ ਜ਼ੋਨਲ ਕਮੇਟੀ ਮੈਂਬਰਾਂ ਦੀ ਕਨਵੈਂਨਸ਼ਨ ਕਰਨ ਦਾ ਫੈਸਲਾ ਕੀਤਾ ਸੀ ਪ੍ਰੰਤੂ ਜਦ ਕਾਂਗਰਸ ਹਾਈਕਮਾਂਡ ਨੂੰ ਪਤਾ ਲੱਗਿਆ ਕਿ ਇਸੇ ਦਿਨ ਆਮ ਆਦਮੀ ਪਾਰਟੀ ਦੇ ਕੌਮੀ ਪ੍ਰਧਾਨ ਖਡੂਰ ਸਾਹਿਬ ਵਿਖੇ ਮਹਾਂਰੈਲੀ ਕਰ ਰਹੇ ਹਨ ਤਾਂ ਕਾਂਗਰਸ ਨੇ ਆਪਣੀ ਯੋਜਨਾ ਬਦਲ ਕੇ ਕਨਵੈਂਨਸ਼ਨ ਨੂੰ ਸ਼ਕਤੀ ਪ੍ਰਦਰਸ਼ਨ ‘ਚ ਬਦਲਣ ਦੀ ਯੋਜਨਾ ਤਿਆਰ ਕੀਤੀ ਹੈ। ਸਮਰਾਲਾ ਕਨਵੈਂਨਸ਼ਨ ਲਈ ਪਹਿਲਾਂ ਕਾਂਗਰਸ ਨੇ ਸੂਬੇ ਤੋਂ ਲੈ ਕੇ ਜ਼ੋਨਲ ਕਮੇਟੀ ਦੇ 38667 ਵਰਕਰਾਂ ਦੀ ਸੂਚੀ ਤਿਆਰ ਕੀਤੀ ਸੀ ਪ੍ਰੰਤੂ ਹੁਣ ਕਾਂਗਰਸ ਨੇ ਲੁਧਿਆਣਾ, ਜਲੰਧਰ, ਮੋਗਾ ਤੇ ਹੋਰ ਨੇੜਲੇ ਜ਼ਿਲ੍ਹਿਆਂ ਤੋਂ ਵੱਧ ਤੋਂ ਵੱਧ ਵਰਕਰ ਕਨਵੈਂਨਸ਼ਨ ਵਾਲੀ ਥਾਂ ‘ਤੇ ਇਕੱਠੇ ਕਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਅਨੁਸਾਰ ਕਾਂਗਰਸ ਦੀ ਕਨਵੈਂਨਸ਼ਨ ਵਿੱਚ ਵਰਕਰਾਂ ਦੀ ਗਿਣਤੀ 50 ਹਜ਼ਾਰ ਤੋਂ ਉੱਪਰ ਪੁੱਜ ਸਕਦੀ ਹੈ।

error: Content is protected !!