Gee 98News

ਜਨਤਕ ਖੇਤਰ ਦੇ ਬੈਂਕਾਂ ਵਿੱਚ ਹਰ ਸ਼ਨਿੱਚਰਵਾਰ ਹੋਵੇਗੀ ਛੁੱਟੀ, ਤਨਖਾਹ ‘ਚ 17 ਫ਼ੀਸਦੀ ਤੱਕ ਵਾਧਾ

ਚੰਡੀਗੜ੍ਹ,9 ਮਾਰਚ, Gee98 news service
-ਜਨਤਕ ਖੇਤਰ ਦੇ ਬੈਂਕਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਤਨਖਾਹ ‘ਚ ਸਲਾਨਾ 17 ਫੀਸਦੀ ਤੱਕ ਦਾ ਵਾਧਾ ਕੀਤਾ ਗਿਆ ਹੈ ਅਤੇ ਨਾਲ ਹੀ ਮਹੀਨੇ ਦੇ ਹਰ ਸਨਿਚਰਵਾਰ ਬੈਂਕ ਮੁਲਾਜ਼ਮਾਂ ਨੂੰ ਛੁੱਟੀ ਹੋਵੇਗੀ। ਭਾਰਤੀ ਬੈਂਕ ਅਸੋਸੀਏਸ਼ਨ ਅਤੇ ਬੈਂਕ ਮੁਲਾਜ਼ਮ ਯੂਨੀਅਨਾਂ ਵਿਚਕਾਰ ਹੋਈ ਮੀਟਿੰਗ ਤੋਂ ਬਾਅਦ ਉਕਤ ਫੈਸਲਾ ਕੀਤਾ ਗਿਆ। ਬੈਂਕ ਮੁਲਾਜ਼ਮਾਂ ਦੀ ਤਨਖਾਹ ਵਿੱਚ ਇਹ ਵਾਧਾ 1 ਨਵੰਬਰ 2022 ਤੋਂ ਲਾਗੂ ਹੋਵੇਗਾ, ਹਾਲਾਂਕਿ ਕੰਮ ਦੇ ਘੰਟਿਆਂ ਨੂੰ ਸੋਧਣ ਦਾ ਪ੍ਰਸਤਾਵ ਸਰਕਾਰ ਵੱਲੋਂ ਨੋਟੀਫਾਈ ਕੀਤੇ ਜਾਣ ਤੋਂ ਬਾਅਦ ਲਾਗੂ ਹੋਵੇਗਾ। ‌ ਇਸ ਤੋਂ ਇਲਾਵਾ ਸਾਰੀਆਂ ਮਹਿਲਾ ਕਰਮਚਾਰੀਆਂ ਨੂੰ ਮੈਡੀਕਲ ਸਰਟੀਫਿਕੇਟ ਦਿੱਤੇ ਬਿਨਾਂ ਹਰ ਮਹੀਨੇ ਇੱਕ ਦਿਨ ਦੀ ਬੀਮਾਰ ਛੁੱਟੀ ਲੈਣ ਦੀ ਇਜਾਜ਼ਤ ਵੀ ਹੋਵੇਗੀ। ‌ ਭਾਰਤੀ ਬੈਂਕ ਐਸੋਸੀਏਸ਼ਨ ਅਤੇ ਬੈਂਕ ਮੁਲਾਜ਼ਮ ਯੂਨੀਅਨਾਂ ਵਿਚਕਾਰ ਬਣੀ ਸਹਿਮਤੀ ਅਨੁਸਾਰ ਮਹੀਨਾਵਾਰ ਐਕਸਗਰੇਸੀਆ ਭੁਗਤਾਨ ਜਨਤਕ ਖੇਤਰ ਦੇ ਬੈਂਕਾਂ ਵੱਲੋਂ ਅਦਾ ਕੀਤੀ ਜਾਣ ਵਾਲੀ ਪੈਨਸ਼ਨ/ਐਕਸਗ੍ਰੇਸੀਆ ਰਕਮ ਤੋਂ ਵੱਧ ਹੋਵੇਗਾ ਅਤੇ ਪਰਿਵਾਰਿਕ ਪੈਨਸ਼ਨ ਵੀ ਇਸ ਤੋਂ ਇਲਾਵਾ ਹੋਵੇਗੀ।ਇਹ ਰਾਸ਼ੀ ਉਹਨਾਂ ਪੈਨਸ਼ਨਰਾਂ ‘ਤੇ ਪਰਿਵਾਰਿਕ ਪੈਨਸ਼ਨਰਾਂ ਨੂੰ ਦਿੱਤੀ ਜਾਵੇਗੀ ਜੋ 31 ਅਕਤੂਬਰ 2022 ਤੱਕ ਜਾਂ ਇਸ ਤੋਂ ਪਹਿਲਾਂ ਪੈਨਸ਼ਨ ਪ੍ਰਾਪਤ ਕਰਨ ਦੇ ਯੋਗ ਹੋਣਗੇ।

error: Content is protected !!