Gee 98News

ਚੰਡੀਗੜ੍ਹ,9 ਮਾਰਚ, Gee98 news service
-ਇੱਕ ਕੇਸ ਵਿੱਚ ਮੁਲਜ਼ਮ ਨਾਮਜ਼ਦ ਕੀਤੀ ਗਈ ਇੱਕ ਔਰਤ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡਿਜੀਟਲ ਵੀਡੀਓ ਰਿਕਾਰਡਰ (ਡੀਵੀਆਰ) ਮੰਗਣਾ ਪੁਲਿਸ ਲਈ ਬਿਪਤਾ ਬਣ ਗਿਆ ਹੈ। ‌ ਪੁਲਿਸ ਨੇ ਜਾਂਚ ਦੇ ਨਾਮ ‘ਤੇ ਔਰਤ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਮੰਗੀ ਜਿਸ ਤੋਂ ਬਾਅਦ ਸਬੰਧਤ ਔਰਤ ਨੇ ਇਸ ਨੂੰ ਅਦਾਲਤ ਵਿੱਚ ਚੈਲਿੰਜ ਕਰ ਦਿੱਤਾ ਅਤੇ ਜੱਜ ਨੇ ਪੁਲਿਸ ਤੋਂ ਇਸ ਸਬੰਧੀ ਜਵਾਬ ਦੀ ਮੰਗ ਲਿਆ ਹੈ। ‌ ਔਰਤ ਦੀ ਦਲੀਲ ਹੈ ਕਿ ਪੁਲਿਸ ਉਸ ਖਿਲਾਫ ਜਾਂਚ ਕਰਨ ਦੇ ਬਹਾਨੇ ਉਸ ਦੇ ਘਰ ਲੱਗੇ ਸੀਸੀਟੀਵੀ ਕੈਮਰਿਆਂ ਦਾ ਡੀਵੀਆਰ ਮੰਗ ਰਹੀ ਹੈ। ਉਸ ਦੇ ਘਰ 6 ਕੈਮਰੇ ਲੱਗੇ ਹੋਏ ਹਨ ਜਿੰਨਾਂ ਵਿੱਚੋਂ ਇੱਕ ਕੈਮਰਾ ਉਸ ਦੇ ਬੈੱਡਰੂਮ ਵਿੱਚ ਵੀ ਲੱਗਿਆ ਹੋਇਆ ਹੈ। ਹਾਲਾਂਕਿ ਪੁਲਿਸ ਨੇ ਇਕੱਲੇ ਬੈਡਰੂਮ ਦਾ ਨਹੀਂ ਸਗੋਂ ਪੂਰੇ ਘਰ ਦੇ ਕੈਮਰਿਆਂ ਦੀ ਜਾਂਚ ਕਰਨ ਲਈ ਕਿਹਾ ਪ੍ਰੰਤੂ ਔਰਤ ਦਾ ਤਰਕ ਹੈ ਕਿ ਡੀਵੀਆਰ ‘ਚ ਬੈੱਡਰੂਮ ਸਮੇਤ ਸਾਰੇ ਕੈਮਰਿਆਂ ਦੀ ਰਿਕਾਰਡਿੰਗ ਮੌਜੂਦ ਹੈ। ਔਰਤ ਦਾ ਕਹਿਣਾ ਹੈ ਕਿ ਉਹ ਆਪਣੇ ਤਿੰਨ ਨਬਾਲਿਗ ਬੱਚਿਆਂ ਨਾਲ ਰਹਿ ਰਹੀ ਹੈ ਜਿਨਾਂ ਨੂੰ ਉਹ ਦੁੱਧ ਵੀ ਪਿਆਉਂਦੀ ਹੈ। ਬੈਡਰੂਮ ‘ਚ ਉਹ ਕੱਪੜੇ ਵੀ ਬਦਲਦੀ ਹੈ, ਇਸ ਲਈ ਪੁਲਿਸ ਨੂੰ ਜੇਕਰ ਬੈੱਡਰੂਮ ਦੀ ਡੀਵੀਆਰ ਮਿਲ ਗਈ ਤਾਂ ਉਹ ਉਸਨੂੰ ਡਰ ਹੈ ਕਿ ਉਸਦੇ ਨਿੱਜੀ ਪਲਾਂ ਉਹਨੂੰ ਜਨਤਕ ਕਰ ਦਿੱਤਾ ਜਾਵੇਗਾ ਅਤੇ ਉਸ ਦੀਆਂ ਤਸਵੀਰਾਂ ਨਾਲ ਛੇੜਛਾੜ ਕਰਕੇ ਲੀਕ ਵੀ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਮੌਲੀਜਾਗਰਾਂ ਪੁਲਿਸ ਨੇ 5 ਫਰਵਰੀ 2022 ਨੂੰ ਉਕਤ ਔਰਤ ਅਤੇ ਕੁਝ ਹੋਰ ਲੋਕਾਂ ਦੇ ਖ਼ਿਲਾਫ਼ ਘਰ ‘ਚ ਵੜ ਕੇ ਕੁੱਟਮਾਰ ਕਰਨ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ‘ਚ ਔਰਤ ਨੂੰ ਜ਼ਿਲ੍ਹਾ ਅਦਾਲਤ ਤੋਂ ਅੰਤਰਿਮ ਜ਼ਮਾਨਤ ਮਿਲ ਚੁੱਕੀ ਹੈ ਤੇ ਹੁਣ ਔਰਤ ਨੇ ਨਿਯਮਤ ਜ਼ਮਾਨਤ ਦਿੱਤੇ ਜਾਣ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ ਹੈ। ਜਿੱਥੇ ਪੁਲਿਸ ਨੇ ਡੀਵੀਆਰ ਨਾ ਦੇਣ ‘ਤੇ ਔਰਤ ਦੀ ਜ਼ਮਾਨਤ ਰੱਦ ਕਰਨ ਦੀ ਮੰਗ ਕੀਤੀ ਹੈ। ਡੀਵੀਆਰ ਮੰਗਣ ਸਬੰਧੀ ਔਰਤ ਨੇ ਅਰਜੀ ਅਦਾਲਤ ਵਿੱਚ ਦੇ ਦਿੱਤੀ ਹੈ ਅਤੇ ਜੱਜ ਨੇ ਪੁਲਿਸ ਤੋਂ ਇਸ ਸਬੰਧੀ ਜਵਾਬ ਮੰਗਿਆ ਹੈ ਕਿਉਂਕਿ ਇੱਕ ਕੈਮਰਾ ਔਰਤ ਦੇ ਬੈੱਡਰੂਮ ਵਿੱਚ ਵੀ ਲੱਗਿਆ ਹੋਇਆ ਹੈ। ਇਸ ਮਾਮਲੇ ਦੀ ਸੁਣਵਾਈ 14 ਮਾਰਚ ਨੂੰ ਰੱਖੀ ਗਈ ਹੈ। ‌

Leave a Reply

Your email address will not be published. Required fields are marked *

error: Content is protected !!