Skip to main content

Gee 98News

ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ…ਸਰਕਾਰ ਨੇ ਲੋਡ ਵਧਾਉਣ ਦੀ ਸਿਕਓਰਿਟੀ ਰਕਮ ਕਰ ਦਿੱਤੀ ਅੱਧੀ

ਚੰਡੀਗੜ੍ਹ,13 ਮਾਰਚ, Gee98 news service
-ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਵਲੋਂ ਘਰੇਲੂ ਤੇ ਕਮਰਸ਼ੀਅਲ ਬਿਜਲੀ ਖ਼ਪਤਕਾਰਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ। ਪੰਜਾਬ ਸਰਕਾਰ ਦੀਆਂ ਹਦਾਇਤਾਂ ‘ਤੇ ਪਾਵਰਕਾਮ ਨੇ ਲੋਡ ਵਧਾਉਣ ਵੇਲੇ ਪਹਿਲਾਂ ਲਈ ਜਾਂਦੀ ਰਕਮ ਹੁਣ ਘਟਾ ਕੇ ਅੱਧੀ ਕਰ ਦਿੱਤੀ ਹੈ, ਮਿਸਾਲ ਵਜੋਂ ਪਹਿਲਾਂ ਜਿਥੇ ਘਰੇਲੂ ਖ਼ਪਤਕਾਰਾਂ ਨੂੰ 2 ਕਿਲੋਵਾਟ ਲੋਡ ਦੀ ਸਮਰੱਥਾ ਵਾਲਾ ਮੀਟਰ ਲਗਵਾਉਣ ਲਈ ਪਾਵਰਕਾਮ ਵਿਭਾਗ ਦੇ ਖ਼ਾਤੇ ‘ਚ 450 ਰੁਪਏ ਸਕਿਓਰਿਟੀ ਜਮ੍ਹਾਂ ਕਰਵਾਉਣੀ ਪੈ ਰਹੀ ਸੀ, ਇਸ ਦੇ ਲਈ ਹੁਣ ਖ਼ਪਤਕਾਰਾਂ ਨੂੰ ਸਿਰਫ਼ 225 ਰੁਪਏ ਹੀ ਦੇਣੇ ਪੈਣਗੇ। ਦੂਜੇ ਲਫਜ਼ਾਂ ‘ ਚ ਕਿਹਾ ਜਾਵੇ ਤਾਂ ਬਿਜਲੀ ਦੇ ਮੀਟਰ ਦਾ ਕਿਲੋਵਾਟ ਦੇ ਹਿਸਾਬ ਨਾਲ ਲੋਡ ਵਧਵਾਉਂਣ ਵਾਲੇ ਖ਼ਪਤਕਾਰਾਂ ਲਈ ਹੁਣ ਪਾਵਰਕਾਮ ਵਿਭਾਗ ਦੇ ਖ਼ਜ਼ਾਨੇ ‘ਚ ਸਕਿਓਰਿਟੀ ਰਾਸ਼ੀ ਜਮ੍ਹਾਂ ਕਰਨ ਦੇ ਮਾਮਲੇ ‘ਚ 50 ਫ਼ੀਸਦੀ ਦੀ ਕਟੌਤੀ ਕਰ ਦਿੱਤੀ ਗਈ ਹੈ। ਯੋਜਨਾ ਤਹਿਤ ਖ਼ਪਤਕਾਰ ਬਿਨਾਂ ਕਿਸੇ ਜੁਰਮਾਨੇ ਦੇ ਆਪਣੇ ਵਾਧੂ ਜੁੜੇ ਲੋਡ ਨੂੰ ਨਿਯਮਿਤ ਕਰਵਾ ਸਕਦੇ ਹਨ। ਜਾਣਕਾਰੀ ਮੁਤਾਬਕ ਸਵੈ ਇੱਛਾ ਯੋਜਨਾ 45 ਦਿਨਾਂ (24 ਅਪ੍ਰੈਲ, 2024) ਤੱਕ ਲਾਗੂ ਰਹੇਗੀ ਤੇ ਇਸ ਯੋਜਨਾ ਤੋਂ ਉਨ੍ਹਾਂ ਘਰੇਲੂ ਤੇ ਕਮਰਸ਼ੀਅਲ ਖ਼ਪਤਕਾਰਾਂ ਨੂੰ ਵੱਡਾ ਲਾਭ ਮਿਲੇਗਾ, ਜੋ ਪਿਛਲੇ ਲੰਬੇ ਸਮੇਂ ਤੋਂ ਬਿਜਲੀ ਦਾ ਲੋਡ ਵਧਾਉਣ ਦੇ ਚੱਕਰ ‘ਚ ਵਾਧੂ ਰਾਸ਼ੀ ਖ਼ਰਚ ਕਰਨ ਸਮੇਤ ਵਿਭਾਗੀ ਦਫ਼ਤਰ ਦੇ ਗੇੜੇ ਕੱਢ ਰਹੇ ਸਨ।

error: Content is protected !!